ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਤੋਂ ਬਾਅਦ ਸਪਾ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਸਵੱਛ ਮੁਹਿੰਮ ਦਾ ਮਜ਼ਾਕ ਉਡਾਇਆ ਹੈ। ਮੁਲਾਇਮ ਸਿੰਘ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂ. ਪੀ. ਦੇ ਟਾਇਲਟ ਸਾਫ ਕਰਨ ਦੀ ਚੁਣੌਤੀ ਦਿੱਤੀ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਅਨੁਸਾਰ,''ਮੁਲਾਇਮ ਸਿੰਘ ਯਾਦਵ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਵੱਛ ਮੁਹਿੰਮ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਮੋਦੀ ਨੂੰ ਉੱਤਰ ਪ੍ਰਦੇਸ਼ ਦੇ ਟਾਇਲਟ ਸਾਫ ਕਰਨਾ ਚਾਹੀਦਾ। ਰਿਪੋਰਟ ਅਨੁਸਾਰ, ਮੁਲਾਇਮ ਸਿੰਘ ਯਾਦਵ ਨੇ ਦਾਅਵਾ ਕੀਤਾ ਕਿ ਭਾਰਤ ਨੂੰ ਉਦੋਂ ਗੰਦਗੀ ਮੁਕਤ ਕੀਤਾ ਜਾ ਸਕਦਾ ਹੈ ਜਦੋਂ ਇੱਥੋਂ ਦੇ ਟਾਇਲਟਾਂ ਦੀ ਇਕ ਵਾਰ ਸਫਾਈ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਇੰਡੀਆ ਗੇਟ 'ਤੇ ਥੋੜ੍ਹੀ ਦੇਰ ਝਾੜੂ ਲਗਾਉਣ ਨਾਲ ਦੇਸ਼ ਨੂੰ ਗੰਦਗੀ ਮੁਕਤ ਨਹੀਂ ਕੀਤਾ ਜਾ ਸਕਦਾ। ਮੁਲਾਇਮ ਸਿੰਘ ਯਾਦਵ ਨੇ ਗੰਦਗੀ ਨੂੰ ਜੜ ਤੋਂ ਮਿਟਾਉਣ ਦਾ ਤਰੀਕਾ ਵੀ ਦੱਸਿਆ।
ਗੰਦਗੀ ਦੇ ਕਾਰਨਾਂ ਦੀ ਵਿਆਖਿਆ ਕਰਦੇ ਹੋਏ ਮੁਲਾਇਮ ਸਿੰਘ ਨੇ ਕਿਹਾ ਕਿ ਦੇਸ਼ ਦੇ ਸ਼ਹਿਰਾਂ ਅਤੇ ਪਿੰਡਾਂ 'ਚ ਗੰਦਗੀ ਦੀ ਜੜ ਗਰੀਬੀ ਅਤੇ ਲਾਚਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਸਿਰਫ ਸਮਾਜਵਾਦੀ ਪਾਰਟੀ ਲੋਕਾਂ ਦੀਆਂ ਲੋੜਾਂ ਨੂੰ ਸਮਝਦੀ ਹੈ। ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੇਕਰ ਸੱਚੀ ਦੇਸ਼ ਨੂੰ ਸਾਫ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਆਉਣਾ ਚਾਹੀਦਾ ਅਤੇ ਇੱਥੋਂ ਦੇ ਟਾਇਲਟ ਸਾਫ ਕਰਨਾ ਚਾਹੀਦਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦਿਖਾਵਾ ਕਰਨ 'ਚ ਮਾਹਰ ਦੱਸਿਆ।
ਮਾਂ ਮੈਂ ਬੇਟੀ ਸੀ... ਜਾਂ ਕੋਈ ਮਜ਼ਬੂਰੀ...?
NEXT STORY