ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਉਨਾਵ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਆਪਣੇ ਵਿਵਾਦਪੂਰਨ ਬਿਆਨ ਤੋਂ ਕਰ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਇਕ ਵਿਵਾਦਪੂਰਨ ਬਿਆਨ ਦਿੱਤਾ ਸੀ ਕਿ ਹਿੰਦੂ ਘੱਟ ਤੋਂ ਘੱਟ 4 ਬੱਚੇ ਪੈਦਾ ਕਰਨ। ਇਸ ਬਿਆਨ 'ਤੇ ਉਨ੍ਹਾਂ ਨੇ ਯੂ-ਟਰਨ ਲੈ ਲਿਆ ਹੈ।
ਆਪਣੇ ਬਿਆਨ 'ਤੇ ਸਫਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਤ ਗਈ ਤਾਂ ਬਾਤ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੋ ਤੋਂ ਵਧ ਬੱਚੇ ਹੋਣ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤਕ ਮੰਚ ਨਹੀਂ ਸੀ ਸਗੋਂ ਕਿ ਅਧਿਆਤਮਕ ਪ੍ਰੋਗਰਾਮ ਸੀ, ਜਿਸ ਵਿਚ ਇਹ ਬਿਆਨ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸਾਕਸ਼ੀ ਮਹਾਰਾਜ ਨੇ ਹਿੰਦੂ ਔਰਤਾਂ ਨੂੰ ਸਲਾਹ ਦਿੱਤੀ ਸੀ ਕਿ ਹਰੇਕ ਨੂੰ ਘੱਟ ਤੋਂ ਘੱਟ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਹਿੰਦੂ ਘੱਟ ਤੋਂ ਘੱਟ 4 ਬੱਚੇ ਪੈਦਾ ਕਰਨ। ਇਕ ਬੱਚਾ ਸਾਨੂੰ ਸੰਤਾਂ ਨੂੰ ਦੇਣ ਅਤੇ ਇਕ ਨੂੰ ਬਾਰਡਰ 'ਤੇ ਭੇਜ ਦੇਣ। ਸਾਕਸ਼ੀ ਮਹਾਰਾਜ ਨੇ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਦੇ ਹੋਏ ਕਿਹਾ ਸੀ ਕਿ ਹੁਣ ਦੇਸ਼ ਵਿਚ 4 ਪਤਨੀਆਂ ਅਤੇ 40 ਬੱਚੇ ਨਹੀਂ ਚੱਲਣੇ।
ਹੁਣ ਇੰਝ ਪਤਾ ਕਰੋ ਕਿ ਤੁਹਾਡਾ ਵੋਟਰ ਸੂਚੀ 'ਚ ਨਾਂ ਹੈ ਜਾਂ ਨਹੀਂ
NEXT STORY