ਦਿੱਲੀ- ਦੇਸ਼ ਦੀ ਮਜ਼ਬੂਤੀ ਲਈ ਸਾਡੇ ਹੱਥ 'ਚ ਕਮਾਨ ਹੁੰਦੀ ਹੈ। ਅਸੀਂ ਆਪਣੇ ਫਰਜ਼ਾਂ ਤੋਂ ਵੀ ਜਾਣੂ ਹੋਈਏ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਅਧਿਕਾਰ ਮਿਲਦੇ ਹਨ। ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਅਸੀਂ ਆਪਣਾ ਫਰਜ਼ ਅਦਾ ਕਰਦੇ ਹਨ ਪਰ ਇਸ ਲਈ ਜ਼ਰੂਰੀ ਹੈ, ਸਹੀ ਜਾਣਕਾਰੀ। ਦਿੱਲੀ ਦੇ ਮੁੱਖ ਚੋਣ ਦਫਤਰ ਨੇ ਐਸ. ਐਮ. ਐਸ. ਸੇਵਾ ਸ਼ੁਰੂ ਕੀਤੀ ਹੈ, ਜਿਸ ਤੋਂ ਦਿੱਲੀ ਵਾਸੀ ਪਤਾ ਲਾ ਸਕਦੇ ਹਨ ਕਿ ਉਨ੍ਹਾਂ ਦਾ ਨਾਂ ਵੋਟਰ ਸੂਚੀ 'ਚ ਹੈ ਜਾਂ ਨਹੀਂ। ਐਸ. ਐਮ. ਐਸ. ਸੇਵਾ ਅਧੀਨ ਤੁਹਾਨੂੰ ਈ. ਪੀ. ਆਈ. ਸੀ. ਸਪੇਸ ਵੋਟਰ ਆਈਡੀ ਲਿਖ ਕੇ 7738299899 ਜਾਂ 1950 'ਤੇ ਐਸ. ਐਮ. ਐਸ. ਕਰਨਾ ਹੋਵੇਗਾ। ਲੋਕ... 'ਤੇ ਵੋਟਰ ਸੂਚੀ 'ਚ ਆਪਣਾ ਨਾਂ ਦੇਖ ਸਕਦੇ ਹਨ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦਿੱਲੀ ਵਾਸੀ ਜਿਨਾਂ ਕੋਲ ਵੋਟਰ ਆਈਡੀ ਕਾਰਡ ਹੈ ਪਰ ਉਨ੍ਹਾਂ ਦਾ ਵੋਟਰ ਸੂਚੀ 'ਚ ਆਪਣਾ ਨਾਂ ਹੋਣ ਦਾ ਪਤਾ ਨਹੀਂ ਹੈ, ਹੁਣ ਉਹ ਲੋਕ ਇਹ ਜਾਣਨ ਲਈ 1950 'ਤੇ ਫੋਨ ਕਰ ਸਕਦੇ ਹਨ ਕਿ ਉਨ੍ਹਾਂ ਦਾ ਨਾਂ ਵੋਟਰ ਸੂਚੀ ਵਿਚ ਹੈ ਜਾਂ ਨਹੀਂ। ਅਧਿਕਾਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਵੋਟਰ ਆਈਡੀ ਰੱਖਣਾ ਕਾਫੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਵੋਟ ਪਾਉਣ ਲਈ ਵੋਟਰ ਸੂਚੀ 'ਚ ਨਾਂ ਹੋਣਾ ਜ਼ਰੂਰੀ ਹੈ। ਕਮਿਸ਼ਨ ਨੇ ਇਕ ਫੇਸਬੁੱਕ ਪੇਜ ਵੀ ਸ਼ੁਰੂ ਕੀਤਾ ਹੈ, ਜਿਸ ਵਿਚ ਲੋਕ ਆਪਣੇ ਸਵਾਲ ਅਤੇ ਸਲਾਹ ਭੇਜ ਸਕਦੇ ਹਨ। ਦਿੱਲੀ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ 'ਚ 18 ਤੋਂ 19 ਸਾਲ ਦੇ ਉਮਰ ਵਰਗ ਦੇ ਇਕ ਲੱਖ 72 ਹਜ਼ਾਰ ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।
ਦੇਸ਼ ਲਈ ਸ਼ਹੀਦ ਹੋਏ ਹੇਮਰਾਜ ਦੀ ਪਤਨੀ ਨੇ ਕੱਢਿਆ ਮੋਦੀ ਸਰਕਾਰ 'ਤੇ ਗੁੱਸਾ (ਦੇਖੋ ਤਸਵੀਰਾਂ)
NEXT STORY