ਨਵੀਂ ਦਿੱਲੀ- ਸੁਣਨ 'ਚ ਥੋੜ੍ਹਾ ਅਜ਼ੀਬ ਲੱਗ ਸਕਦਾ ਹੈ ਪਰ ਇਹ ਸੱਚ ਹੈ ਕਿ ਇਕ ਨੇਤਾ ਨੇ ਦੋ ਗਧਿਆਂ ਨੂੰ ਸਨਮਾਨਿਤ ਕੀਤਾ ਹੈ। ਜੀ ਹਾਂ! ਕਰਨਾਟਕ ਦੇ ਇਕ ਨੇਤਾ ਨੇ ਦੋ ਗਧਿਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਲਗਨ, ਅਨੁਸ਼ਾਸਨ ਅਤੇ ਇਮਾਨਦਾਰੀ ਦੇ ਲਈ ਸਨਮਾਨਿਤ ਕੀਤਾ ਹੈ। ਮੈਂ ਨੇ ਫੈਸਲਾ ਕੀਤਾ ਹੈ ਕਿ ਕੁੱਤੇ, ਗਧੇ, ਭੈਂਸਾਂ, ਗਓਆਂ, ਬੈਲਾਂ ਅਦਿ ਵਰਗੇ ਘਰੇਲੂ ਜਾਨਵਰਾਂ ਨੂੰ ਸਨਮਾਨਿਤ ਕਰਾਂਗੇ। ਇਹ ਸਾਰੇ ਜਾਨਵਰ ਸਾਡੇ ਸਭ ਤੋਂ ਜ਼ਿਆਦਾ ਇਮਾਨਦਾਰ,ਮਿਹਨਤੀ ਅਤੇ ਆਗਿਆਕਾਰੀ ਹੈ। ਇਹ ਗੱਲ ਕੱਨੜ ਚਲੂਵਲੀ ਵਤਲ ਪੱਖਿਆ ਦੇ ਪ੍ਰਧਾਨ ਨਾਗਾਕਾਜ ਨੇ ਕਹੀਂ। ਨਾਗਰਾਜ ਕਰਨਾਟਕ ਦੇ ਲੋਕਲ ਨੇਤਾ ਹਨ।
ਨਾਗਰਾਜ ਨੇ ਮੰਗਲਵਾਰ ਨੂੰ ਰਾਜ ਉਤਸਵ ਪੁਰਸਕਾਰ ਦਿੰਦੇ ਸਮੇਂ ਦੋ ਗਧਿਆ ਨੂੰ ਸਨਮਾਨਿਤ ਕੀਤਾ। ਦੋਵੇ ਗਧਿਆਂ ਨੂੰ ਨਹਾਉਣ ਅਤੇ ਸਜਾਉਣ ਤੋਂ ਬਾਅਦ ਸਨਮਾਨਿਤ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਪਹਿਲਾਂ ਦੋਵੇ ਗਧਿਆ ਨੂੰ ਮਾਲਾ ਪਹਿਨਾਈ ਗਈ , ਇਸ ਤੋਂ ਬਾਅਦ ਦੋਵਾਂ 'ਤੇ ਚਾਦਰ ਚੜਾਈ ਗਈ ਫਿਰ ਦੋਵਾਂ 'ਤੇ ਗੁਲਾਬ ਦੀਆਂ ਪੱਤੀਆਂ ਦੀ ਬਾਰਿਸ਼ ਕੀਤੀ।
ਉਥੇ ਮੌਜੂਦ ਨਾਗਰਾਜ ਦੇ ਸਮਰੱਥਕਾਂ ਨੇ ਗਧਿਆਂ ਨੂੰ ਸਨਮਾਨਿਤ ਕੀਤੇ ਜਾਣ ਦੇ ਸਮੇਂ ਖੂਬ ਤਾੜੀਆਂ ਵੀ ਵੱਜੀਆਂ। ਨਾਗਰਾਜ ਨੇ ਕਿਹਾ ਕਿ ਮੈਂ ਦੂਜੇ ਜਾਨਵਰਾਂ ਨੂੰ ਸਨਮਾਨਿਤ ਕਰਾਂਗਾ। ਹਰ ਮਹੀਨੇ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕਰਾਂਗਾ।
ਹੁਣ ਜਲਦ ਮਿਲੇਗਾ ਇਬੋਲਾ ਤੋਂ ਬਚਾਅ ਦਾ ਟੀਕਾ
NEXT STORY