ਰੋਹਤਕ- ਬੀਤੇ ਸਾਲ ਚੱਲਦੀ ਬੱਸ ਵਿਚ ਰੋਹਤਕ ਦੀਆਂ ਦੋ ਮਰਦਾਨੀ ਭੈਣਾਂ ਛੇੜਛਾੜ ਦਾ ਸ਼ਿਕਾਰ ਹੋਈਆਂ ਸਨ। ਛੇੜਛਾੜ ਅਤੇ ਸੀਟ ਨੂੰ ਲੈ ਕੇ ਬੱਸ ਵਿਚ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਮਰਦਾਨੀ ਭੈਣਾਂ ਨੇ ਲੜਕਿਆਂ ਦੀ ਕੁੱਟਮਾਰ ਕੀਤੀ। ਇਸ ਵਿਵਾਦ ਨੂੰ ਲੈ ਕੇ 3 ਦੋਸ਼ੀਆਂ ਵਿਚੋਂ ਇਕ ਕੁਲਦੀਪ ਨਾਂ ਦੇ ਲੜਕੇ ਨੂੰ ਫੌਜ ਭਰਤੀ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ। ਭਰਤੀ ਦਫਤਰ ਨੇ ਐਡਮਿਟ ਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਹੁਣ ਭਰਤੀ ਲਈ ਇਕ ਫਰਵਰੀ 2015 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ 'ਚ ਉਹ ਨਹੀਂ ਬੈਠ ਸਕੇਗਾ।
ਇਸ ਪ੍ਰੀਖਿਆ ਲਈ ਫਿਜੀਕਲ ਪਾਸ ਕਰ ਚੁੱਕੇ ਉਮੀਦਵਾਰਾਂ ਨੂੰ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ ਪਰ ਕੁਲਦੀਪ ਨੂੰ ਇਹ ਕਾਰਡ ਨਹੀਂ ਮਿਲ ਸਕਿਆ। ਅਜਿਹੇ ਵਿਚ ਕੁਲਦੀਪ ਫੌਜ ਭਰਤੀ ਦਫਤਰ ਵਿਚ ਪਹੁੰਚਿਆ ਅਤੇ ਐਡਮਿਟ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਟਾਫ ਨੇ ਉਸ ਨੂੰ ਦੱਸਿਆ ਕਿ ਉਸ ਲਈ ਐਡਮਿਟ ਕਾਰਡ ਜਾਰੀ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ।
ਭਰਤੀ ਇੰਚਾਰਜ ਕਰਨਲ ਰਾਜਨ ਬਖਸ਼ੀ ਦਾ ਕਹਿਣਾ ਸੀ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਫੌਜ ਕੋਲ ਕੁਲਦੀਪ ਵਿਰੁੱਧ ਅਪਰਾਧਕ ਮਾਮਲਾ ਦਰਜ ਹੋਣ ਦੀ ਸੂਚਨਾ ਭੇਜੀ ਗਈ ਸੀ, ਜਿਸ ਨੂੰ ਦੇਖਦੇ ਹੋਏ ਉਸ ਨੂੰ ਲਿਖਤੀ ਪ੍ਰੀਖਿਆ ਵਿਚ ਬੈਠ ਲਈ ਐਡਮਿਟ ਕਾਰਡ ਜਾਰੀ ਨਹੀਂ ਕੀਤਾ ਗਿਆ ਹੈ। ਇਸ ਸੰਬੰਧ 'ਚ ਜਦੋਂ ਕੁਲਦੀਪ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਝੂਠੇ ਕੇਸ ਵਿਚ ਫਸਾ ਕੇ ਉਸ ਦਾ ਕਰੀਅਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਂ, ਭਾਰਤੀਆਂ ਨੇ ਉਡਾਇਆ ਸੀ ਪਹਿਲਾਂ ਜਹਾਜ਼, ਦੇਖੋ ਹਾਸੋਹੀਣੀ ਵੀਡੀਓ
NEXT STORY