ਨਵੀਂ ਦਿੱਲੀ— ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਅੱਜ ਭਾਰਤ ਦੇ ਨਾਲ ਪੂਰੀ ਦੁਨੀਆ ਲੱਭ ਰਹੀ ਹੈ। ਇਨ੍ਹਾਂ ਸਵਾਲਾਂ 'ਚੋਂ ਇਕ ਸਵਾਲ ਇਹ ਵੀ ਹੈ ਕਿ ਕੀ ਜਹਾਜ਼ ਦੀ ਖੋਜ ਭਾਰਤ ਨੇ ਕੀਤੀ ਹੈ? ਜਦੋਂ ਇਸ ਸਵਾਲ ਦਾ ਜਵਾਬ ਜਾਣਨ ਲਈ ਇਕ ਟੀਮ ਲੋਕਾਂ ਕੋਲ ਗਈ ਤਾਂ ਉਨ੍ਹਾਂ ਨੂੰ ਜੋ ਜਵਾਬ ਮਿਲੇ, ਉਹ ਸੱਚਮੁੱਚ ਹੈਰਾਨ ਕਰਨ ਵਾਲੇ ਹਨ। ਕੁਝ ਲੋਕਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਪ੍ਰਾਚੀਨ ਕਾਲ ਵਿਚ ਰਾਵਣ ਕੋਲ ਆਪਣਾ ਜਹਾਜ਼ ਸੀ ਤੇ ਉਹ ਆਪਣੇ ਜਹਾਜ਼ ਰਾਹੀਂ ਹੀ ਇਕ ਥਾਂ ਤੋਂ ਦੂਜੀ ਥਾਂ ਜਾਂਦਾ ਸੀ। ਕੁਝ ਲੋਕਾਂ ਨੇ ਕਿਹਾ ਕਿ ਇਹ ਸੱਚ ਹੈ ਜਾਂ ਨਹੀਂ ਉਹ ਭਾਰਤੀ ਹੋਣ ਦੇ ਨਾਅਤੇ ਇਸ ਗੱਲ ਦਾ ਸਮਰਥਨ ਕਰਦੇ ਹਨ।
ਜ਼ਿਆਦਾਤਰ ਭਾਰਤੀਆਂ ਦਾ ਮੰਨਣਾ ਹੈ ਕਿ ਤਕਨਾਲੋਜੀ ਸਾਡੇ ਗ੍ਰੰਥਾਂ ਤੋਂ ਹੀ ਨਿਕਲੀ ਹੈ ਅਤੇ ਜੇ ਅਸੀਂ ਇਹ ਮੰਨੀਏ ਕਿ ਅੱਜ ਦੀ ਹਰ ਚੀਜ਼ ਪੁਰਾਣੇ ਸਮਿਆਂ ਵਿਚ ਭਾਰਤ ਵਿਚ ਮੌਜੂਦ ਸੀ ਤਾਂ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਤੁਸੀਂ ਵੀ ਸੁਣੋ ਭਾਰਤੀਆਂ ਦੇ ਇਹ ਹੈਰਾਨ ਕਰਨ ਵਾਲੇ ਜਵਾਬ।
ਪ੍ਰਵਾਸੀਆਂ ਕਾਰਨ ਹੀ ਭਾਰਤ ਨੂੰ ਮਿਲੀ ਵੱਖਰੀ ਪਛਾਣ : ਮੋਦੀ
NEXT STORY