* ਸ਼ਾਕਾਹਾਰੀ ਭੋਜਨ ਕਰਨ ਨਾਲ ਮਨ ਦੀ ਪਵਿੱਤਰਤਾ ਸਥਿਰ ਰਹਿੰਦੀ ਹੈ।
* ਸਾਹਸ ਤੇ ਹਿੰਮਤ ਨਾਲ ਖਤਰਿਆਂ 'ਚ ਵੀ ਅੱਗੇ ਵਧੋ। ਜੋਖਮ ਲਏ ਬਿਨਾਂ ਜੀਵਨ ਵਿਚ ਕੋਈ ਵੱਡੀ ਸਫਲਤਾ ਨਹੀਂ ਮਿਲ ਸਕਦੀ।
* ਸੁੱਖ ਵੰਡਣ ਵਾਲੀ ਚੀਜ਼ ਹੈ ਅਤੇ ਦੁੱਖ ਵੰਡਾ ਲੈਣ ਵਾਲੀ। ਇਸੇ ਆਧਾਰ 'ਤੇ ਅੰਦਰੂਨੀ ਪ੍ਰਸੰਨਤਾ ਮਿਲਦੀ ਹੈ। ਮਹਾਨਤਾ ਇਸੇ ਆਧਾਰ 'ਤੇ ਮੁਹੱਈਆ ਹੁੰਦੀ ਹੈ।
* ਹਮਦਰਦੀ ਮਨੁੱਖ ਦੇ ਦਿਲ ਵਿਚ ਰਹਿਣ ਵਾਲੀ ਉਹ ਕੋਮਲਤਾ ਹੈ ਜਿਸ ਦਾ ਨਿਰਮਾਣ ਸੰਵੇਦਨਾ, ਦਇਆ ਤੇ ਪਿਆਰ ਦੇ ਮਿਸ਼ਰਣ ਨਾਲ ਹੁੰਦਾ ਹੈ।
* ਸਫਾਈ ਸੱਭਿਅਤਾ ਦਾ ਪਹਿਲੀ ਪੌੜੀ ਹੈ।
* ਆਜ਼ਾਦ ਮਨ ਮਨੁੱਖ ਦਾ ਸੱਚਾ ਸਹਾਇਕ ਹੁੰਦਾ ਹੈ।
* ਸਾਧਨਾ ਤੋਂ ਭਾਵ ਹੈ ਮੁਸ਼ਕਿਲਾਂ ਨਾਲ ਸੰਘਰਸ਼ ਕਰਦਿਆਂ ਵੀ ਕੋਸ਼ਿਸ਼ਾਂ ਜਾਰੀ ਰੱਖਣਾ।
* ਸਰਦੀ-ਗਰਮੀ, ਡਰ, ਲਾਲਚ ਤੇ ਦਰਿੱਦਰਤਾ ਜਿਸ ਦੇ ਕੰਮਾਂ ਵਿਚ ਰੁਕਾਵਟ ਨਹੀਂ ਪਾਉਂਦੇ, ਉਹੀ ਗਿਆਨੀ ਤੇ ਵਿਵੇਕਸ਼ੀਲ ਕਹਾਉਂਦਾ ਹੈ।
* ਸਾਰੇ ਮੰਤਰਾਂ ਵਿਚੋਂ ਮਹਾਮੰਤਰ ਹੈ—ਕਰਮ ਮੰਤਰ। ਕਰਮ ਕਰਦਿਆਂ ਭਜਨ ਕਰਦੇ ਰਹਿਣਾ ਵੀ ਰੱਬ ਦੀ ਸੱਚੀ ਭਗਤੀ ਹੈ।
* ਸੰਜਮ ਦੀ ਸ਼ਕਤੀ ਜੀਵ ਵਿਚ ਆਨੰਦ ਤੇ ਸੁਗੰਧ ਭਰ ਦਿੰਦੀ ਹੈ।
ਸੇਵਾ 'ਚ ਬੜੀ ਸ਼ਕਤੀ ਹੈ
NEXT STORY