* ਸਾਦਗੀ ਸਭ ਤੋਂ ਵੱਡਾ ਫੈਸ਼ਨ ਹੈ।
* ਸਤਿਕਾਰ ਅਹੁਦੇ ਵਿਚ ਨਹੀਂ, ਮਨੁੱਖਤਾ ਵਿਚ ਹੁੰਦਾ ਹੈ।
* ਸਾਰਿਆਂ ਦਾ ਚੰਗਾ ਸੋਚੋ। ਇਸ ਨਾਲ ਤੁਹਾਡਾ ਵੀ ਚੰਗਾ ਹੋਵੇਗਾ।
* ਆਤਮ ਚਿੰਤਨ ਇਕ ਲਾਜ਼ਮੀ ਜ਼ਿੰਮੇਵਾਰੀ ਹੈ।
* ਆਤਮ ਚਿੰਤਨ ਨੂੰ ਸਾਧਨਾ ਦਾ ਲਾਜ਼ਮੀ ਅੰਗ ਮੰਨ ਕੇ ਆਪਣੇ ਰੋਜ਼ਾਨਾ ਦੇ ਕੰਮਾਂ ਵਿਚ ਥਾਂ ਦਿਓ।
* ਆਤਮ ਚਿੰਤਨ ਇਕ ਉਸੇ ਤਰ੍ਹਾਂ ਦੀ ਆਤਮਿਕ ਲੋੜ ਹੈ ਜਿਵੇਂ ਸਰੀਰ ਲਈ ਭੋਜਨ।
* ਸਵਾਰਥਪੁਣੇ ਦੀ ਕਾਲਖ ਜਿਸ ਨੇ ਆਪਣੇ ਚਿਹਰੇ 'ਤੇ ਲਗਾ ਲਈ, ਉਹ ਰਾਖਸ਼ਸ਼ ਹੈ।
* ਸੂਰਜ ਰੋਜ਼ਾਨਾ ਨਿਕਲਦਾ ਹੈ ਅਤੇ ਡੁੱਬਣ ਵੇਲੇ ਉਮਰ ਦਾ ਇਕ ਦਿਨ ਖੋਹ ਕੇ ਲੈ ਜਾਂਦਾ ਹੈ ਪਰ ਮਾਇਆ-ਮੋਹ ਵਿਚ ਡੁੱਬੇ ਮਨੁੱਖ ਨਹੀਂ ਸਮਝਦੇ ਕਿ ਉਨ੍ਹਾਂ ਨੂੰ ਇਹ ਕੀਮਤੀ ਜੀਵਨ ਕਿਉਂ ਮਿਲਿਆ।
* ਸਾਰਿਆਂ ਦੇ ਸੁੱਖ ਵਿਚ ਹੀ ਸਾਡਾ ਸੁੱਖ ਸ਼ਾਮਿਲ ਹੈ।
* ਸੇਵਾ ਤੋਂ ਵਧ ਕੇ ਪੁੰਨ ਦਾ ਕੰਮ ਦੁਨੀਆ ਵਿਚ ਕੋਈ ਹੋਰ ਨਹੀਂ ਹੋ ਸਕਦਾ।
* ਸੇਵਾ ਵਿਚ ਬੜੀ ਸ਼ਕਤੀ ਹੈ। ਇਸ ਨਾਲ ਰੱਬ ਨੂੰ ਵੀ ਵੱਸ ਵਿਚ ਕੀਤਾ ਜਾ ਸਕਦਾ ਹੈ।
* ਖੁਦ ਚੰਗੇ ਬਣਨ ਅਤੇ ਦੂਜਿਆਂ ਨੂੰ ਚੰਗੇ ਬਣਾਉਣ ਦਾ ਕੰਮ ਆਤਮ-ਕਲਿਆਣ ਦਾ ਇਕੋ-ਇਕ ਢੰਗ ਹੈ।
* ਦੀਵੇ ਨੂੰ ਜਗਣ ਲਈ ਤੇਲ ਤੇ ਬੱਤੀ ਦੀ ਲੋੜ ਹੁੰਦੀ ਹੈ, ਸਿਆਣਾ ਵਿਅਕਤੀ ਵੀ ਆਪਣੇ ਵਿਕਾਸ ਲਈ ਲਗਾਤਾਰ ਯਤਨ ਕਰਦਾ ਹੈ।
* ਹਰ ਤਰ੍ਹਾਂ ਦੀ ਹਿੰਸਾ, ਵੈਰ ਤੇ ਵਿਰੋਧ ਦੀਆਂ ਭਿਆਨਕ ਲਪਟਾਂ ਦਇਆ ਦਾ ਸਪਰਸ਼ ਹਾਸਲ ਕਰ ਕੇ ਸ਼ਾਂਤ ਹੋ ਜਾਂਦੀਆਂ ਹਨ।
* ਸਾਹਸ ਹੀ ਇਕੋ ਇਕ ਅਜਿਹਾ ਸਾਥੀ ਹੈ ਜਿਸ ਨੂੰ ਨਾਲ ਲੈ ਕੇ ਮਨੁੱਖ ਇਕੱਲਾ ਵੀ ਮੁਸ਼ਕਿਲ ਨਜ਼ਰ ਆਉਣ ਵਾਲੇ ਰਸਤੇ 'ਤੇ ਚੱਲ ਪੈਂਦਾ ਹੈ ਅਤੇ ਟੀਚੇ ਤਕ ਜਾ ਪਹੁੰਚਣ ਵਿਚ ਸਮਰੱਥ ਹੋ ਸਕਦਾ ਹੈ।
ਕਿਸੇ ਪਲ ਸਿਰਫ ਜੀਅ ਕੇ ਦੇਖੋ
NEXT STORY