ਦੌਰੇ ਤੋਂ ਪਹਿਲਾਂ ਹੋਣ ਵਾਲੀਆਂ ਸੰਭਾਵਿਤ ਤਿਆਰੀਆਂ
ਸਾਲ 2010 ਵਿਚ ਆਪਣੇ ਪਹਿਲੇ ਭਾਰਤ ਦੌਰੇ ਦੌਰਾਨ ਓਬਾਮਾ ਨਾਲ 'ਏਅਰ ਫੋਰਸ ਵਨ' ਸਣੇ 40 ਜਹਾਜ਼ਾਂ ਦਾ ਬੇੜਾ ਆਇਆ ਸੀ। ਜਹਾਜ਼ਾਂ ਵਿਚ ਬਖਤਰਬੰਦ ਕਾਰਾਂ ਅਤੇ ਹੈਲੀਕਾਪਟਰ ਵੀ ਆਏ ।
ਮੁੰਬਈ, ਦਿੱਲੀ ਅਤੇ ਆਗਰਾ ਦੌਰੇ ਦੌਰਾਨ ਓਬਾਮਾ ਦੇ ਦੌਰੇ ਤੋਂ ਪਹਿਲਾਂ 13 ਜਹਾਜ਼, 3 ਹੈਲੀਕਾਪਟਰ ਅਤੇ 40 ਆਲੀਸ਼ਾਨ ਕਾਰਾਂ ਉਨ੍ਹਾਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਪਹਿਲਾਂ ਹੀ ਆ ਗਈਆਂ ਸਨ।
ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਓਬਾਮਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਕੱਢਣ ਲਈ 3 ਮੈਰੀਨ ਵਨ ਹੈਲੀਕਾਪਟਰ ਭਾਰਤ ਵਿਚ ਰੀਅਸੈਂਬਲਡ ਕੀਤੇ ਗਏ।
ਬਰਾਕ ਦੇ ਮੋਬਾਈਲ ਵਿਚ ਨਿਊਕ ਲਾਂਚ ਕੋਡ ਅਤੇ ਪ੍ਰਮਾਣੂ ਸਵਿਚ ਵੀ ਹੈ। ਇਸ ਨਾਲ ਰਸਾਇਣਕ ਅਤੇ ਰੋਗਾਣੂ ਯੁੱਧ ਦਾ ਸਾਹਮਣਾ ਵੀ ਕੀਤਾ ਜਾ ਸਕਦਾ ਹੈ।
ਓਬਾਮਾ ਦੇ ਦੌਰੇ ਤੋਂ ਪਹਿਲਾਂ ਦਿੱਲੀ, ਮੁੰਬਈ ਅਤੇ ਆਗਰਾ ਦਾ ਉਥੋਂ ਦੀਆਂ ਖੁਫੀਆ ਏਜੰਸੀਆਂ ਅਤੇ ਅਧਿਕਾਰੀਆਂ ਵਲੋਂ ਦੌਰਾ ਕੀਤਾ ਗਿਆ।
ਓਬਾਮਾ ਦੇ ਦੌਰੇ ਤੋਂ ਪਹਿਲਾਂ 12 ਜਨਵਰੀ ਨੂੰ ਇਕ ਅਗਾਊਂ ਟੀਮ ਭਾਰਤ ਆ ਜਾਵੇਗੀ। ਉਸ ਤੋਂ ਬਾਅਦ ਅਮਰੀਕੀ ਸੀਕ੍ਰੇਟ ਸਰਵਿਸਿਜ਼ ਟੀਮ ਵਲੋਂ ਹੋਟਲ ਮੌਰੀਆ ਸ਼ੇਰੇਟਨ ਵਿਚ ਜਿਥੇ ਓਬਾਮਾ ਠਹਿਰਣਗੇ, ਉਥੇ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਦੀ ਕਾਲੀ ਕੈਡੀਲੇਕ ਕਾਰ, ਜਿਸ ਨੂੰ ਬਰਾਕ ਮੋਬਾਈਲ ਕਰਾਰ ਦਿੱਤਾ ਗਿਆ ਹੈ, ਨਾਲ ਉਹ ਵ੍ਹਾਈਟ ਹਾਊਸ, ਉਪ ਰਾਸ਼ਟਰਪਤੀ ਅਤੇ ਅਮਰੀਕੀ ਰਣਨੀਤਕ ਕਮਾਂਡ ਦੇ ਸੰਪਰਕ ਵਿਚ ਰਹਿ ਸਕਣਗੇ।
ਏਅਰਫੋਰਸ ਵਨ
ਅਮਰੀਕੀ ਰਾਸ਼ਟਰਪਤੀ ਏਅਰਫੋਰਸ ਵਨ ਜਹਾਜ਼ ਵਿਚ ਆਉਣਗੇ, ਇਹ ਬੋਇੰਗ ਦੇ 747-200 ਬੀ ਸੀਰੀਜ਼ ਦਾ ਜਹਾਜ਼ ਹੈ। ਰਾਸ਼ਟਰਪਤੀਆਂ ਦੀ ਯਾਤਰਾ ਲਈ ਅਮਰੀਕੀ ਸੈਨਾ ਨੇ 2 ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਹੋਏ ਜਹਾਜ਼ ਆਪਣੇ ਕੋਲ ਰੱਖੇ ਹਨ। ਅਜਿਹੇ ਜਹਾਜ਼ਾਂ ਦੇ ਸੰਚਾਲਨ ਦਾ ਖਰਚਾ ਇਕ ਲੱਖ ਡਾਲਰ ਪ੍ਰਤੀ ਘੰਟੇ ਦਾ ਹੈ।
ਜਹਾਜ਼ ਵਿਚ ਹਵਾ 'ਚ ਈਂਧਨ ਭਰਨ ਦੀ ਸਮਰਥਾ ਹੁੰਦੀ ਹੈ। ਇਸ ਨਾਲ ਜਹਾਜ਼ ਬਿਨਾਂ ਜ਼ਮੀਨ 'ਤੇ ਉਤਾਰੇ ਲਗਾਤਾਰ ਉਡਾਣ ਭਰ ਸਕਦਾ ਹੈ।
ਏਅਰਫੋਰਸ ਵਨ ਉਨਤ ਸੁਰੱਖਿਅਤ, ਸੰਚਾਰ ਉਪਕਰਨਾਂ ਨਾਲ ਲੈਸ ਹੁੰਦਾ ਹੈ। ਅਮਰੀਕਾ 'ਤੇ ਹਮਲਾ ਹੋਣ ਦੀ ਸੂਰਤ ਵਿਚ ਇਹ ਜਹਾਜ਼ ਮੋਬਾਈਲ ਕਮਾਂਡ ਸੈਂਟਰ ਦੇ ਰੂਪ ਵਿਚ ਕੰਮ ਕਰ ਸਕਦਾ ਹੈ।
ਜਹਾਜ਼ ਵਿਚ ਮੈਡੀਕਲ ਕਮਰਾ ਵੀ ਹੁੰਦਾ ਹੈ। ਇਹ ਆਪਰੇਸ਼ਨ ਥੀਏਟਰ ਵਿਚ ਵੀ ਬਦਲਿਆ ਜਾ ਸਕਦਾ ਹੈ ਅਤੇ ਇਸ ਵਿਚ ਸਥਾਈ ਰੂਪ ਨਾਲ ਡਾਕਟਰਾਂ ਦੀ ਵਿਵਸਥਾ ਹੁੰਦੀ ਹੈ।
ਜਹਾਜ਼ 'ਚ 3 ਪੱਧਰਾਂ 'ਤੇ 4 ਹਜ਼ਾਰ ਸਕੇਅਰ ਫੁਟ ਦੀ ਜਗ੍ਹਾ ਹੁੰਦੀ ਹੈ। ਇਸ ਵਿਚ ਅਮਰੀਕੀ ਰਾਸ਼ਟਰਪਤੀ ਲਈ ਵਿਸ਼ੇਸ਼ ਰੂਪ ਵਿਚ ਕਮਰੇ ਵੀ ਹੁੰਦੇ ਹਨ।
ਜਹਾਜ਼ ਵਿਚ ਭੋਜਨ ਤਿਆਰ ਕਰਨ ਲਈ 2 ਰਸੋਈ ਘਰ ਵੀ ਹਨ, ਜਿਸ ਵਿਚ 100 ਲੋਕਾਂ ਦਾ ਖਾਣਾ ਤਿਆਰ ਕੀਤਾ ਜਾ ਸਕਦਾ ਹੈ।
ਜਾਨ ਐੱਫ. ਕੈਨੇਡੀ 1962 ਵਿਚ ਪਹਿਲੇ ਅਜਿਹੇ ਅਮਰੀਕੀ ਰਾਸ਼ਟਰਪਤੀ ਸਨ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਰਾਸ਼ਟਰਪਤੀ ਲਈ ਤਿਆਰ ਕੀਤੇ ਗਏ ਜੈੱਟ ਜਹਾਜ਼ ਵਿਚ ਸਫਰ ਕੀਤਾ। ਇਸ ਜਹਾਜ਼ ਨੂੰ ਬੋਇੰਗ 707 ਵਿਚ ਬਦਲਾਅ ਕਰਕੇ ਤਿਆਰ ਕੀਤਾ ਗਿਆ ਸੀ। ਇਸ ਦੇ ਬਾਅਦ ਕਈ ਤਰ੍ਹਾਂ ਦੇ ਜੈੱਟ ਜਹਾਜ਼ ਇਸਤੇਮਾਲ ਕੀਤੇ ਗਏ। ਵਰਤਮਾਨ ਵਿਚ ਇਸਤੇਮਾਲ ਕੀਤੇ ਜਾਣ ਵਾਲਾ ਜਹਾਜ਼ ਜਾਰਜ ਐੱਚ. ਡਬਲਯੂ. ਬੁਸ਼ ਪ੍ਰਸ਼ਾਸਨ ਨੂੰ 1990 ਵਿਚ ਸੌਂਪਿਆ ਗਿਆ ਸੀ।
ਇਮਰਾਨ ਖਾਨ ਨੇ ਟੀ. ਵੀ. ਐਂਕਰ ਨਾਲ ਕੀਤਾ ਨਿਕਾਹ
NEXT STORY