ਇਸਲਾਮਾਬਾਦ - ਪਾਕਿਸਤਾਨ ਵਿਚ ਕ੍ਰਿਕਟ ਦੇ ਕਪਤਾਨ ਦੀ ਸਫਲ ਪਾਰੀ ਖੇਡਣ ਤੋਂ ਬਾਅਦ ਸਿਆਸਤ 'ਚ ਉਤਰੇ ਇਮਰਾਨ ਖਾਨ ਨੇ ਅੱਜ ਟੀ. ਵੀ. ਐਂਕਰ ਰੇਹਮ ਖਾਨ ਨਾਲ ਇਕ ਸਾਦੇ ਸਮਾਰੋਹ ਵਿਚ ਨਿਕਾਹ ਕਰ ਲਿਆ, ਜਿਸ ਦੇ ਨਾਲ ਹੀ ਇਸ ਸੰਬੰਧ ਵਿਚ ਲਗਾਈਆਂ ਜਾ ਰਹੀਆਂ ਅਟਕਲਾਂ ਖਤਮ ਹੋ ਗਈਆਂ। ਰਾਜਧਾਨੀ ਦੇ ਬਾਹਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ 62 ਸਾਲਾ ਇਮਰਾਨ ਖਾਨ ਅਤੇ 42 ਸਾਲਾ ਰੇਹਮ ਖਾਨ ਦਾ ਨਿਕਾਹ ਕ੍ਰਿਕਟਰ ਦੇ ਫਾਰਮ ਹਾਊਸ 'ਬਾਨੀ ਗਾਲਾ' 'ਤੇ ਮੁਫਤੀ ਸਈਦ ਨੇ ਕਰਵਾਇਆ। ਮੁਫਤੀ ਸਈਦ ਨੇ ਇਨ੍ਹਾਂ ਦੋਵਾਂ ਦਾ ਨਿਕਾਹ ਗਵਾਹਾਂ ਦੀ ਮੌਜੂਦਗੀ 'ਚ ਪੜ੍ਹਾਇਆ। ਹਾਲਾਂਕਿ ਉਨ੍ਹਾਂ ਇਹ ਗੱਲ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਨਿਕਾਹ ਪਹਿਲਾਂ ਹੀ ਹੋ ਚੁੱਕਾ ਸੀ।
ਮੈਂ ਇਮਾਨਦਾਰੀ ਦਿਖਾਈ, ਭਾਰਤ ਵਲੋਂ ਨਹੀਂ ਮਿਲਿਆ ਜਵਾਬ : ਨਵਾਜ਼ ਸ਼ਰੀਫ
NEXT STORY