ਜਲੰਧਰ-ਕੁੜੀਆਂ ਨੂੰ ਛੇੜਨ ਦੇ ਮਾਮਲੇ ਹਰ ਰੋਜ਼ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ ਪਰ ਅੱਤਿਆਚਾਰ ਸਿਰਫ ਕੁੜੀਆਂ ਨਾਲ ਹੀ ਨਹੀਂ ਹੁੰਦਾ, ਸਗੋਂ ਮੁੰਡੇ ਵੀ ਇਸ ਤੋਂ ਬਚੇ ਨਹੀਂ ਹਨ। ਕਈ ਧੋਖੇਬਾਜ਼ ਕੁੜੀਆਂ ਪੈਸਿਆਂ ਖਾਤਰ ਸ਼ਰੀਫ ਘਰ ਦੇ ਮੁੰਡਿਆਂ 'ਤੇ ਝੂਠੇ ਦੋਸ਼ ਲਗਾ ਦਿੰਦੀਆਂ ਹਨ ਅਤੇ ਜਦੋਂ ਮੁੰਡਾ ਮਿੰਨਤਾਂ-ਤਰਲੇ ਪਾਉਣ ਲੱਗ ਪੈਂਦਾ ਹੈ ਤਾਂ ਪੈਸੇ ਲੈ ਕੇ ਉਸ ਨੂੰ ਛੱਡ ਦਿੰਦੀਆਂ ਹਨ। ਅਜਿਹਾ ਹੀ ਕੁਝ ਇਸ ਵੀਡੀਓ 'ਚ ਦਿਖਾਇਆ ਗਿਆ ਹੈ।
ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਕੁੜੀ ਜਾਣ-ਬੁੱਝ ਕੇ ਇਕ ਮੁੰਡੇ 'ਚ ਵੱਜ ਜਾਂਦੀ ਹੈ। ਮੁੰਡੇ ਨੂੰ ਇਹ ਲੱਗਦਾ ਹੈ ਕਿ ਉਹ ਮੋਬਾਇਲ ਚਲਾ ਰਿਹਾ ਸੀ ਤਾਂ ਕਰਕੇ ਗਲਤੀ ਨਾਲ ਕੁੜੀ 'ਚ ਜਾ ਵੱਜਾ। ਮੁੰਡਾ ਕਹਿੰਦਾ ਹੈ ਕਿ ਗਲਤੀ ਨਾਲ ਉਹ ਕੁੜੀ 'ਚ ਵੱਜ ਗਿਆ ਪਰ ਕੁੜੀ ਉਸ ਦੀ ਵਾਹ-ਪੇਸ਼ ਨਹੀਂ ਜਾਣ ਦਿੰਦੀ ਅਤੇ ਲੋਕਾਂ ਨੂੰ ਇਕੱਠੇ ਕਰਕੇ ਉਸ ਨੂੰ ਬੁਰਾ-ਭਲਾ ਕਹਿਣ ਲੱਗਦੀ ਹੈ। ਫਿਰ ਕੁੜੀ ਆਪਣੀਆਂ ਧੋਖੇਬਾਜ਼ ਸਹੇਲੀਆਂ ਨਾਲ ਮੁੰਡੇ ਨੂੰ ਕਾਰ 'ਚ ਬਿਠਾ ਕੇ ਪੁਲਸ ਸਟੇਸ਼ਨ ਲਿਜਾਣ ਦੀ ਧਮਕੀ ਦਿੰਦੀ ਹੈ।
ਮੁੰਡਾ ਪੁਲਸ ਦੇ ਨਾਂ ਤੋਂ ਡਰ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਉਸ ਨੂੰ ਪੁਲਸ ਥਾਣੇ ਨਾ ਲੈ ਕੇ ਜਾਣ। ਕੁੜੀਆਂ ਉਸ ਨੂੰ ਫਿਰ ਬਹੁਤ ਬੁਰਾ-ਭਲਾ ਕਹਿੰਦੀਆਂ ਹਨ। ਮੁੰਡਾ ਆਪਣੀ ਸ਼ਰਮ 'ਚ ਇਨ੍ਹਾਂ ਕੁੜੀਆਂ ਅੱਗੇ ਹਾਰ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਕੁਝ ਵੀ ਕਰਨ ਲਈ ਤਿਆਰ ਹੈ ਪਰ ਉਸ ਨੂੰ ਪੁਲਸ ਕੋਲ ਨਾ ਲੈ ਕੇ ਜਾਣ। ਇਸ ਤੋਂ ਬਾਅਦ ਕੁੜੀਆਂ ਉਸ ਤੋਂ 5,000 ਰੁਪਏ ਲੈ ਲੈਂਦੀਆਂ ਹਨ ਅਤੇ ਉਸ ਨੂੰ ਜਾਣ ਦਿੰਦੀਆਂ ਹਨ। ਫਿਰ ਉਹ ਨਵੇਂ ਸ਼ਿਕਾਰ ਨੂੰ ਆਪਣੇ ਜਾਲ 'ਚ ਫਸਾਉਣ ਦੀ ਤਿਆਰੀ ਕਰਨ ਲੱਗਦੀਆਂ ਹਨ।