ਮੈਕਸੀਕਨ ਫੁੱਟਬਾਲਰ, ਜਿਸ ਨੇ ਆਪਣੀ ਅਤੇ ਆਪਣੀ ਟੈਲੀਵਿਜ਼ਨ ਪ੍ਰੈਜ਼ੇਂਟਰ ਗਰਲਫ੍ਰੈਂਡ ਦੀ ਮਸਾਲੇਦਾਰ ਫੋਟੋ ਪੋਸਟ ਕੀਤੀ, ਨੂੰ ਅਸੱਭਿਅਕ ਵਿਵਹਾਰ ਕਾਰਨ ਉਸ ਦੀ ਟੀਮ 'ਚੋਂ ਬਾਹਰ ਕੀਤਾ ਜਾ ਸਕਦਾ ਹੈ।
ਫੁੱਟਬਾਲਰ ਜੌਰਜ ਐਨਰਿਕੂਏਜ਼ ਭੜਕੀਲੀ ਤਸਵੀਰ 'ਚ ਆਪਣੀ ਗਰਲਫ੍ਰੈਂਡ ਦੀਆਂ ਲੱਤਾਂ ਦੇ ਵਿਚਕਾਰ ਪੈਂਟ ਥੱਲੇ ਕਰਕੇ ਖੜ੍ਹਾ ਹੈ। ਜੌਰਜ ਮੈਕਸੀਕਨ ਦੇ ਵੱਕਾਰੀ ਕਲੱਬ ਡੈਪੋਰਟੀਵੋ ਗੁਆਡਾਲਾਜਾਰਾ ਵਲੋਂ ਖੇਡਦਾ ਹੈ, ਜਿਸ ਨੂੰ ਚੀਵਾਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੌਰਜ ਨੇ ਤਸਵੀਰ ਦੇ ਨਾਲ ਲਿਖਿਆ, ''ਆਈ ਲਵ ਯੂ'', ਜੋ ਉਸ ਦੀ ਗਰਲਫ੍ਰੈਂਡ ਗਲੈਡਸੀ ਕਾਸਟੇਲਾਨੋਸ ਨੂੰ ਸਮਰਪਿਤ ਹੈ।
ਫੁੱਟਬਾਲ ਕਲੱਬ ਚੀਵਾਸ ਦੇ ਪ੍ਰੈਜ਼ੀਡੈਂਟ ਨੈਸਟੋਰ ਡੀ ਲਾ ਟੋਰੇ ਦਾ ਕਹਿਣਾ ਹੈ ਕਿ ਉਹ ਤਸਵੀਰ ਦੇਖ ਕੇ ਹੈਰਾਨ ਰਹਿ ਗਏ, ਜੋ ਇਕ ਪ੍ਰੋਫੈਸ਼ਨਲ ਫੁੱਟਬਾਲਰ ਅਤੇ ਕਲੱਬ ਟੀਮ ਦੇ ਮੈਂਬਰਾਂ ਲਈ ਲਈ ਅਣ-ਉੱਚਿਤ ਹੈ। ਉਨ੍ਹਾਂ ਨੂੰ 24 ਸਾਲਾਂ ਖਿਡਾਰੀ ਦੇ ਛੇਤੀ ਤੋਂ ਛੇਤੀ ਅਨੁਸ਼ਾਸਨ 'ਚ ਆਉਣ ਦੀ ਉਮੀਦ ਹੈ।
ਹਾਲਾਂਕਿ ਜੋਰਜੀਅਸ ਗਲੈਡੀ ਨੇ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ ਕਿ ਆਲੋਚਨਾਤਮਕ ਤਸਵੀਰ ਵਿਚ ਉਨ੍ਹਾਂ 'ਚੋਂ ਕੋਈ ਵੀ ਨਹੀਂ ਹੈ।
ਉਸ ਨੇ ਕਿਹਾ ਕਿ ਸੱਚ ਜਾਣੇ ਬਿਨ੍ਹਾਂ ਕੁਮੈਂਟ ਕਰਨੇ ਸੌਖੇ ਹਨ। ਹਾਂ, ਇਸ ਫੋਟੋ ਨੇ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ ਪਰ ਮੈਂ ਤੇ ਜੌਰਜ ਇਸ 'ਚ ਨਹੀਂ ਹਾਂ।
WWE: ਜੋਨ ਸੀਨਾ ਤੇ ਨਿੱਕੀ ਬੇਲਾ ਦਰਮਿਆਨ ਗੂੜ੍ਹੇ ਸਬੰਧ! (ਦੇਖੋ ਤਸਵੀਰਾਂ)
NEXT STORY