* ਸਮਾਜ ਦਾ ਮਾਰਗਦਰਸ਼ਨ ਕਰਨਾ ਇਕ ਅਜਿਹੀ ਜ਼ਿੰਮੇਵਾਰੀ ਹੈ, ਜਿਸ ਨੂੰ ਕੋਈ ਨਹੀਂ ਨਿਭਾਅ ਸਕਦਾ।
* ਸਮਾਜਿਕ ਤੇ ਧਾਰਮਿਕ ਸਿੱਖਿਆ ਵਿਅਕਤੀਆਂ ਨੂੰ ਨੈਤਿਕਤਾ ਤੇ ਅਨੈਤਿਕਤਾ ਦਾ ਪਾਠ ਪੜ੍ਹਾਉਂਦੀ ਹੈ।
* ਗੁਣਾਂ ਤੋਂ ਰਹਿਤ ਅਤੇ ਮੂਰਖ ਸੈਂਕੜੇ ਪੁੱਤਰਾਂ ਦੀ ਬਜਾਏ ਇਕ ਗੁਣੀ ਤੇ ਵਿਦਵਾਨ ਪੁੱਤਰ ਹੋਣਾ ਚੰਗਾ ਹੈ ਕਿਉਂਕਿ ਰਾਤ ਵੇਲੇ ਹਜ਼ਾਰਾਂ ਤਾਰਿਆਂ ਨਾਲ ਨਹੀਂ, ਇਕੋ ਚੰਦਰਮਾ ਨਾਲ ਰੌਸ਼ਨੀ ਫੈਲਦੀ ਹੈ।
* ਸੱਚ ਭਾਵਨਾ ਦਾ ਸਭ ਤੋਂ ਵੱਡਾ ਧਰਮ ਹੈ।
* ਸੱਚ, ਪਿਆਰ ਤੇ ਨਿਆਂ ਨੂੰ ਵਤੀਰੇ ਵਿਚ ਪ੍ਰਮੁੱਖ ਥਾਂ ਦੇਣ ਵਾਲਾ ਨਰ ਹੀ ਨਾਰਾਇਣ ਨੂੰ ਪਿਆਰਾ ਲਗਦਾ ਹੈ।
* ਸੱਚ ਬੋਲਣ ਤਕ ਸੀਮਿਤ ਨਹੀਂ, ਉਹ ਚਿੰਤਨ ਤੇ ਕਰਮ ਦਾ ਰੂਪ ਹੈ। ਇਸ ਦੇ ਨਾਲ ਉੱਚਾ ਉਦੇਸ਼ ਲਾਜ਼ਮੀ ਤੌਰ 'ਤੇ ਜੁੜਿਆ ਹੁੰਦਾ ਹੈ।
* ਸੱਚ ਦੇ ਬਰਾਬਰ ਕੋਈ ਧਰਮ ਨਹੀਂ। ਸੱਚਾਈ ਤੋਂ ਉੱਤਮ ਕੁਝ ਵੀ ਨਹੀਂ ਅਤੇ ਝੂਠ ਤੋਂ ਵਧ ਕੇ ਵੱਡਾ ਪਾਪ ਇਸ ਸੰਸਾਰ ਵਿਚ ਦੂਜਾ ਨਹੀਂ।
* ਸੱਚ ਬੋਲਣ ਵੇਲੇ ਸਾਡੇ ਸਰੀਰ 'ਤੇ ਕਿਸੇ ਵੀ ਕਿਸਮ ਦਾ ਦਬਾਅ ਨਹੀਂ ਪੈਂਦਾ ਪਰ ਝੂਠ ਬੋਲਣ 'ਤੇ ਸਾਡੇ ਸਰੀਰ 'ਤੇ ਕਈ ਤਰ੍ਹਾਂ ਦੇ ਦਬਾਅ ਪੈਂਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਸੱਚ ਲਈ ਇਕ ਹਾਂ ਅਤੇ ਝੂਠ ਲਈ ਹਜ਼ਾਰਾਂ ਬਹਾਨੇ ਲੱਭਣੇ ਪੈਂਦੇ ਹਨ।
ਸਾਹਸ ਤੇ ਹਿੰਮਤ ਨਾਲ ਖਤਰਿਆਂ 'ਚ ਵੀ ਅੱਗੇ ਵਧੋ
NEXT STORY