ਕੇਪਟਾਊਨ- ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੇ ਪਹਿਲੇ ਟਵੰਟੀ-20 ਮੈਚ 'ਚ ਦੱਖਣੀ ਅਫਰੀਕਾ ਵਿਰੁੱਧ 17 ਗੇਂਦਾਂ 'ਚ ਫਿਫਟੀ ਠੋਕ ਕੇ ਵਿਸ਼ਵ ਕੱਪ ਤੋਂ ਪਹਿਲਾਂ ਦੂਜੀਆਂ ਟੀਮਾਂ 'ਚ ਆਪਣੀ ਦਹਿਸ਼ਤ ਮਚਾ ਦਿੱਤੀ ਹੈ। ਗੇਲ ਦੀ ਮਾਰ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਪਹਿਲੀਆਂ ਸੱਤ ਗੇਂਦਾਂ 'ਚ ਸਿਰਫ 1 ਸਕੋਰ ਬਣਾਉਣ ਤੋਂ ਬਾਅਦ ਅਗਲੀਆਂ 11 ਗੇਂਦਾਂ 'ਚ 50 ਦੌੜਾਂ ਠੋਕ ਕੇ ਆਪਣਾ ਅਰਧ-ਸੈਂਕੜਾ ਪੂਰਾ ਕਰ ਲਿਆ। ਗੇਲ ਨੇ 31 ਗੇਂਦਾਂ 'ਚ 5 ਚੌਕਿਆਂ ਤੇ 8 ਛੱਕਿਆਂ ਨਾਲ 77 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ।
ਹਾਲਾਂਕਿ ਸਭ ਤੋਂ ਤੇਜ਼ ਅਰਧ-ਸੈਂਕੜਾ ਬਣਾਉਣ ਦਾ ਰਿਕਾਰਡ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦੇ ਨਾਂ ਹੈ, ਜਿਸ ਨੇ 12 ਗੇਂਦਾਂ 'ਚ ਇਹ ਕਾਰਨਾਮਾ ਕੀਤਾ। ਗੇਲ ਆਈਪੀਐੱਲ 'ਚ ਰਾਇਲ ਚੈਲੰਜਰਸ ਬੰਗਲੌਰ ਵਲੋਂ ਵੀ ਪੁਣੇ ਵਾਰੀਅਰਜ਼ ਵਿਰੁੱਧ 17 ਗੇਂਦਾਂ 'ਚ ਫਿਫਟੀ ਠੋਕ ਚੁੱਕਾ ਹੈ।
ਆਸਟ੍ਰੇਲੀਆ ਦੀ ਫੀਲਡਿੰਗ ਸੁਧਾਰਨਗੇ ਯੰਗ
NEXT STORY