ਸਿਡਨੀ- ਭਾਰਤ ਦੇ ਖਿਲਾਫ ਸ਼ਨੀਵਾਰ ਨੂੰ ਸੰਪੰਨ ਹੋਈ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਆਸਟ੍ਰੇਲੀਆਈ ਖਿਡਾਰੀਆਂ ਦੀ ਖਰਾਬ ਫੀਲਡਿੰਗ ਨੂੰ ਦੇਖਦੇ ਹੋਏ ਆਉਣ ਵਾਲੀ ਤ੍ਰਿਕੋਣੀ ਸੀਰੀਜ਼ ਵਿਚ ਫੀਲਡਿੰਗ ਸਲਾਹਕਾਰ ਦੇ ਤੌਰ 'ਤੇ ਮਾਈਕ ਯੰਗ ਨੂੰ ਟੀਮ ਨਾਲ ਜੋੜਿਆ ਗਿਆ ਹੈ।
ਕ੍ਰਿਕਟ ਆਸਟ੍ਰੇਲੀਆ (ਸੀ. ਏ.) ਮੁਤਾਬਕ ਟੀਮ ਦੇ ਸਲਾਹਕਾਰ ਗ੍ਰੇਗ ਬਲੀਵੇਟ ਐਡੀਲੇਡ ਵਿਚ ਆਪਣੇ ਬੱਚੇ ਦੇ ਜਨਮ ਨੂੰ ਲੈ ਕੇ ਰੁੱਝੇ ਹੋਏ ਹਨ ਅਤੇ ਫਿਲਹਾਲ ਟੀਮ ਨਾਲ ਨਹੀਂ ਜੁੜ ਸਕਣਗੇ ਪਰ ਉਦੋਂ ਤਕ ਅਮਰੀਕਾ ਦੇ ਯੰਗ ਤ੍ਰਿਕੋਣੀ ਸੀਰੀਜ਼ ਅਤੇ ਵਿਸ਼ਵ ਕੱਪ ਵਿਚ ਆਸਟ੍ਰੇਲੀਆਈ ਟੀਮ ਦੇ ਫੀਲਡਿੰਗ ਵਿਭਾਗ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਨਗੇ।
ਵੀਨਸ ਨੇ ਜਿੱਤਿਆ ਆਕਲੈਂਡ ਕਲਾਸਿਕ
NEXT STORY