ਸਿਡਨੀ - ਆਸਟ੍ਰੇਲੀਆ ਦੇ ਖਿਲਾਫ ਆਖਰੀ ਟੈਸਟ ਡਰਾਅ ਰਹਿਣ ਦੇ ਨਾਲ ਸੀਰੀਜ਼ ਗਵਾਉਣ ਦੇ ਬਾਵਜੂਦ ਨੌਜਵਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਟੀਮ ਦੇ ਨੌਜਵਾਨ ਖਿਡਾਰੀਆਂ ਨੇ ਆਪਣੇ ਵਲੋਂ ਕਾਫੀ ਸੰਘਰਸ਼ ਕੀਤਾ ਅਤੇ ਦਿਖਾਇਆ ਕਿ ਉਨ੍ਹਾਂ 'ਚ ਵੀ ਲੜਨ ਦੀ ਸਮਰੱਥਾ ਹੈ। ਟੀਮ ਇੰਡੀਆ ਵਲੋਂ 4 ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਅਤੇ ਮਹਿੰਦਰ ਸਿੰਘ ਧੋਨੀ ਦੇ ਟੈਸਟ ਕ੍ਰਿਕਟ ਛੱਡਣ ਤੋਂ ਬਾਅਦ ਕਪਤਾਨ ਬਣੇ ਕੋਹਲੀ ਨੇ ਸੀਰੀਜ਼ ਦਾ ਆਖਰੀ ਟੈਸਟ ਡਰਾਅ ਕਰਵਾਉਣ ਤੋਂ ਬਾਅਦ ਟੀਮ ਦੇ ਨੌਜਵਾਨ ਖਿਡਾਰੀਆਂ ਦਾ ਬਚਾਅ ਕੀਤਾ। ਜ਼ਬਰਦਸਤ ਫਾਰਮ 'ਚ ਚੱਲ ਰਹੇ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ , ''ਸਾਡੇ ਲਈ ਇਹ ਸੀਰੀਜ਼ ਬਹੁਤ ਚੁਣੌਤੀਪੂਰਨ ਰਹੀ। ਅਸੀਂ ਇਥੇ ਵਿਰੋਧੀ ਟੀਮ ਨੂੰ ਚੁਣੌਤੀ ਦੇਣਾ ਚਾਹੁੰਦੇ ਸੀ ਅਤੇ ਓਹੀ ਸਾਡੇ ਖਿਡਾਰੀਆਂ ਨੇ ਕੀਤਾ ਵੀ।'' ਮੌਜੂਦਾ ਸੀਰੀਜ਼ 'ਚ 4 ਸੈਂਕੜੇ ਅਤੇ ਆਸਟ੍ਰੇਲੀਆਈ ਜ਼ਮੀਨ 'ਤੇ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ 'ਚ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡਣ ਵਾਲੇ ਕੋਹਲੀ ਨੇ ਕਿਹਾ ਕਿ,''ਐਡੀਲੇਡ 'ਚ ਅਸੀਂ ਜਿੱਤ ਦੇ ਕਰੀਬ ਸੀ ਅਤੇ ਸਿਡਨੀ ਮੈਚ 'ਚ ਵੀ ਅਸੀਂ ਜਿੱਤ ਦੇ ਨੇੜੇ ਪਹੁੰਚ ਗਏ ਸੀ ਪਰ ਆਸਟ੍ਰੇਲੀਆ ਨੇ ਲਗਾਤਾਰ ਮੈਚ 'ਤੇ ਦਬਦਬਾ ਬਣਾਇਆ ਅਤੇ ਵਾਪਸੀ ਕਰਦਾ ਰਿਹਾ, ਜਿਸ ਕਾਰਨ ਅਸੀਂ ਜਿੱਤ ਦਰਜ ਕਰਨ 'ਚ ਨਾਕਾਮ ਰਹੇ।''
...ਜਦੋਂ ਵੈਸਟਇੰਡੀਜ਼ ਲਈ ਸੰਕਟ ਮੋਚਕ ਬਣੇ ਮੁਰੇ ਤੇ ਐਂਡੀ ਰੌਬਰਟਸ
NEXT STORY