ਸਿਡਨੀ- ਭਾਰਤ ਅਤੇ ਆਸਟ੍ਰੇਲੀਆ ਦਾ ਚੌਥਾ ਟੈਸਟ ਮੈਚ ਡਰਾਅ ਹੋ ਗਿਆ ਪਰ ਸੀਰੀਜ਼ ਆਸਟ੍ਰੇਲੀਆ ਨੇ ਜਿੱਤ ਕੇ 2-0 ਨਾਲ ਆਪਣੇ ਨਾਂ ਕਰ ਲਈ ਹੈ। ਇਸ ਸੀਰੀਜ਼ ਦੇ ਜਿੱਤਣ ਦੌਰਾਨ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਕਾਫ਼ੀ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੌਰੇ ਦੇ ਦੌਰਾਨ ਵਿਰਾਟ ਦੀ ਗ੍ਰਲਫਰੈਂਡ ਵੀ ਉਸ ਦੇ ਨਾਲ ਸੀ ਅਤੇ ਉਨ੍ਹਾਂ ਨੇ ਇਕੱਠਿਆਂ ਕਾਫੀ ਆਨੰਦ ਮਾਣਿਆ।ਇਥੋਂ ਤੱਕ ਕਿ ਉਨ੍ਹਾਂ ਨੇ ਕ੍ਰਿਸਮਸ ਦਾ ਤਿਓਹਾਰ ਵੀ ਇਕੱਠਿਆਂ ਨੇ ਸੈਲੇਬਰੇਟ ਕੀਤਾ ।
ਇਸ ਗੱਲ ਨੂੰ ਲੈ ਕੇ ਆਲੋਚਕਾਂ ਦਾ ਕਹਿਣਾ ਹੈ ਕਿ ਕੋਹਲੀ ਦੇ ਇਸ ਤਰ੍ਹਾਂ ਦੇ ਦੌਰੇ ਨੂੰ ਨਿਜੀ ਦੌਰੇ 'ਚ ਬਦਲਣਾ ਠੀਕ ਹੈ। ਕੀ ਇਸ ਤੋਂ ਟੀਮ ਦੀਆਂ ਤਿਆਰੀਆਂ 'ਤੇ ਅਸਰ ਨਹੀਂ ਪਿਆ ਹੋਵੇਗਾ? ਨਾਲ ਹੀ ਉਨ੍ਹਾਂ ਨੇ ਵਿਰਾਟ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੋਹਲੀ ਨੇ ਰਣਨੀਤੀ ਬਣਾਉਣ ਦੀ ਜਗ੍ਹਾ ਘੁੰਮਣ 'ਤੇ ਜ਼ਿਆਦਾ ਧਿਆਨ ਦਿੱਤਾ ।
ਵਿਰਾਟ-ਅਨੁਸ਼ਕਾ ਦੀਆਂ ਆਸਟ੍ਰੇਲੀਆ ਦੌਰੇ ਦੌਰਾਨ ਕਾਫ਼ੀ ਤਸਵੀਰਾਂ ਵਾਇਰਲ ਹੋਈਆਂ ਹਨ । ਇੱਥੋਂ ਤੱਕ ਕਿ ਦੋਹਾਂ ਨੇ ਨਿਊਸਾਉਥ ਵੇਲਸ ਸਥਿਤ ਡਾਰਲਿੰਗ 'ਤੇ ਇਕੱਠੇ ਡਿਨਰ ਵੀ ਕੀਤਾ ਸੀ ਅਤੇ ਪੂਰੀ ਇੰਡਿਆ ਟੀਮ ਮਸਤੀ ਕਰਦੀ ਹੋਈ ਨਜ਼ਰ ਆਈ। ਇੰਨਾ ਸਭ ਕੁਝ ਹੋਣ ਤੋਂ ਬਾਅਦ ਇਹ ਸਵਾਲ ਉੱਠਦਾ ਹੈ ਕੀ ਭਾਰਤੀ ਟੀਮ ਦੀ ਟੈਸਟ ਸੀਰੀਜ਼ 'ਚ ਹਾਰ ਦੀ ਵਜ੍ਹਾ ਅਨੁਸ਼ਕਾ ਹੈ?
12ਵੇਂ ਸਥਾਨ 'ਤੇ ਪਹੁੰਚਿਆ ਕੋਹਲੀ
NEXT STORY