ਦੁਬਈ - ਭਾਰਤੀ ਕਪਤਾਨ ਵਿਰਾਟ ਕੋਹਲੀ ਸਿਡਨੀ ਵਿਚ ਆਸਟ੍ਰੇਲੀਆ ਖਿਲਾਫ ਡਰਾਅ 'ਤੇ ਖਤਮ ਹੋਏ ਚੌਥੇ ਤੇ ਆਖਰੀ ਟੈਸਟ 'ਚ 147 ਅਤੇ 46 ਦੌੜਾਂ ਬਣਾਉਣ ਦੀ ਬਦੌਲਤ ਤਾਜ਼ਾ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਬੱਲੇਬਾਜ਼ੀ 'ਚ 2 ਸਥਾਨਾਂ ਦੇ ਸੁਧਾਰ ਨਾਲ 12ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਉਸ ਦੇ ਹੁਣ 774 ਰੇਟਿੰਗ ਅੰਕ ਹੋ ਗਏ ਹਨ। ਸਿਡਨੀ ਟੈਸਟ ਵਿਚ 1000 ਦੌੜਾਂ ਅਤੇ 100 ਵਿਕਟਾਂ ਦਾ ਡਬਲ ਪੂਰਾ ਕਰਨ ਵਾਲੇ ਰਵੀਚੰਦਰਨ ਅਸ਼ਵਿਨ ਬੱਲੇਬਾਜ਼ੀ ਵਿਚ ਦੋ ਸਥਾਨਾਂ ਦੇ ਨੁਕਸਾਨ ਨਾਲ 54ਵੇਂ ਨੰਬਰ 'ਤੇ ਖਿਸਕ ਗਿਆ ਹੈ। ਅਸ਼ਵਿਨ ਆਲਰਾਊਂਡਰ ਰੈਂਕਿੰਗ ਵਿਚ 318 ਅੰਕਾਂ ਨਾਲ ਤੀਸਰੇ ਤੇ ਗੇਂਦਬਾਜ਼ੀ 'ਚ ਆਪਣੇ 15ਵੇਂ ਸਥਾਨ 'ਤੇ ਬਣਿਆ ਹੋਇਆ ਹੈ।
ਕੱਪ ਤੋਂ ਪਹਿਲਾਂ ਭਾਰਤ 'ਸ਼ਰਮਸਾਰ'
NEXT STORY