ਚੇਨਈ/ਤਾਮਿਲਨਾਡੂ : ਸਾਊਥ ਫ਼ਿਲਮ ਇੰਡਸਟਰੀ ਦੇ ਮੈਗਾਸਟਾਰ ਰਜਨੀਕਾਂਤ ਨੂੰ ਸੋਮਵਾਰ 30 ਸਤੰਬਰ ਦੀ ਦੇਰ ਰਾਤ ਚੇਨਈ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੂਤਰਾਂ ਮੁਤਾਬਕ, 'ਥਲਾਈਵਾ' ਦਾ ਮੰਗਲਵਾਰ ਯਾਨੀ 1 ਅਕਤੂਬਰ ਨੂੰ ਮਾਮੂਲੀ ਆਪਰੇਸ਼ਨ ਕਰਨਾ ਪੈ ਸਕਦਾ ਹੈ। ਰਾਹਤ ਦੀ ਗੱਲ ਹੈ ਕਿ ਮੇਗਾਸਟਾਰ ਦੀ ਹਾਲਤ ਸਥਿਰ ਹੈ। ਹਾਲਾਂਕਿ, ਰਜਨੀਕਾਂਤ ਦੇ ਪਰਿਵਾਰ ਜਾਂ ਹਸਪਤਾਲ ਵੱਲੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਚੇਨਈ ਪੁਲਸ ਮੁਤਾਬਕ, ਹਸਪਤਾਲ ਦੇ ਸੂਤਰਾਂ ਨੇ ਰਜਨੀਕਾਂਤ ਦੀ ਹਾਲਤ ਸਥਿਰ ਹੋਣ ਦੀ ਪੁਸ਼ਟੀ ਕੀਤੀ ਹੈ। ਰਜਨੀਕਾਂਤ ਨੂੰ ਢਿੱਡ 'ਚ ਤੇਜ਼ ਦਰਦ ਹੋਣ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੀ ਕੈਥੀਟਰਾਈਜ਼ੇਸ਼ਨ ਲੈਬ 'ਚ ਅੱਜ 1 ਅਕਤੂਬਰ ਨੂੰ ਸਵੇਰੇ ਦਿਲ ਦੀ ਸਰਜਰੀ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਕੰਸਰਟ ਦੌਰਾਨ ਕਿਉਂ ਰੋਈ ਦਿਲਜੀਤ ਦੋਸਾਂਝ ਦੀ ਮਾਂ?
ਰਜਨੀਕਾਂਤ ਦੀ ਪਤਨੀ ਲਤਾ ਨੇ ਦਿੱਤੀ ਹੈਲਥ ਅਪਡੇਟ
ਰਜਨੀਕਾਂਤ ਦੀ ਪਤਨੀ ਲਤਾ ਨੇ ਆਪਣੀ ਸਿਹਤ ਬਾਰੇ ਇੱਕ ਅਪਡੇਟ ਸ਼ੇਅਰ ਕੀਤੀ ਹੈ। ਇਕ ਮੀਡੀਆ ਨਾਲ ਗੱਲ ਕਰਦੇ ਹੋਏ ਲਤਾ ਨੇ ਕਿਹਾ, ''ਸਭ ਕੁਝ ਠੀਕ ਹੈ।'' ਇਸ ਖ਼ਬਰ ਨੇ ਰਜਨੀਕਾਂਤ ਦੇ ਪ੍ਰਸ਼ੰਸਕਾਂ ਨੂੰ ਰਾਹਤ ਦਿੱਤੀ ਹੈ। ਪ੍ਰਸ਼ੰਸਕ ਮੇਗਾਸਟਾਰ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਸ਼ੂਟਿੰਗ ਦੌਰਾਨ ਵੀ ਹੋਈ ਸੀ ਸਿਹਤ ਖਰਾਬ
ਇਸ ਤੋਂ ਪਹਿਲਾਂ, ਲੋਕੇਸ਼ ਕਾਨਾਗਰਾਜ ਦੀ ਫ਼ਿਲਮ 'ਕੁਲੀ' ਦੀ ਸ਼ੂਟਿੰਗ 'ਚ ਹਿੱਸਾ ਲੈਣ ਦੌਰਾਨ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਇਹ ਵੀ ਖ਼ਬਰ ਹੈ ਕਿ ਰਜਨੀਕਾਂਤ ਨੂੰ ਪਹਿਲਾਂ ਤੋਂ ਨਿਰਧਾਰਤ ਮੈਡੀਕਲ ਜਾਂਚ ਲਈ ਅਪੋਲੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ
ਰਜਨੀਕਾਂਤ 'ਵੇਟਈਆਨ' ਦੇ ਆਡੀਓ ਲਾਂਚ 'ਚ ਹੋਏ ਸੀ ਸ਼ਾਮਲ
ਹਸਪਤਾਲ 'ਚ ਭਰਤੀ ਹੋਣ ਤੋਂ ਪਹਿਲਾਂ ਰਜਨੀਕਾਂਤ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫ਼ਿਲਮ 'ਵੇਟਈਆਨ' ਦੇ ਆਡੀਓ ਲਾਂਚ 'ਚ ਸ਼ਿਰਕਤ ਕੀਤੀ ਸੀ। ਥਲਾਈਵਾ ਨੇ ਨਾ ਸਿਰਫ਼ ਇੱਕ ਯਾਦਗਾਰੀ ਮੌਜੂਦਗੀ ਬਣਾਈ ਸਗੋਂ ਆਪਣੇ ਸ਼ਕਤੀਸ਼ਾਲੀ ਡਾਂਸ ਮੂਵਜ਼ ਨਾਲ ਸਟੇਜ ਨੂੰ ਵੀ ਅੱਗ ਲਗਾ ਦਿੱਤੀ। ਟੀਜੇ ਗਿਆਨਵੇਲ ਦੁਆਰਾ ਨਿਰਦੇਸ਼ਤ, 'ਵੇਟੈਯਾਨ' 10 ਅਕਤੂਬਰ ਨੂੰ ਸਿਨੇਮਾਘਰਾਂ 'ਚ ਆਉਣ ਵਾਲੀ ਹੈ। ਇਹ ਐਕਸ਼ਨ ਨਾਲ ਭਰਪੂਰ ਫ਼ਿਲਮ ਹੈ। ਆਫੀਸ਼ੀਅਲ ਪ੍ਰੀਵਿਊ ਦੇ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।
ਫ਼ਿਲਮ 'ਵੇਟਈਆਨ' ਬਾਰੇ
'ਵੇਟਈਆਨ' ਰਜਨੀਕਾਂਤ ਦੀ 170ਵੀਂ ਫ਼ਿਲਮ ਵੀ ਹੈ। ਲਾਇਕਾ ਪ੍ਰੋਡਕਸ਼ਨ ਦੁਆਰਾ ਨਿਰਮਿਤ, ਫ਼ਿਲਮ ਦੀ ਸ਼ੂਟਿੰਗ ਚੇਨਈ, ਹੈਦਰਾਬਾਦ, ਮੁੰਬਈ ਅਤੇ ਤਿਰੂਵਨੰਤਪੁਰਮ ਸਮੇਤ ਪੂਰੇ ਭਾਰਤ 'ਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ 'ਤੇ ਕੀਤੀ ਗਈ ਹੈ। 160 ਕਰੋੜ ਰੁਪਏ ਦੇ ਅੰਦਾਜ਼ਨ ਬਜਟ ਵਾਲੀ 'ਵੇਟਾਈਆਂ' ਸਾਲ ਦੀ ਸਭ ਤੋਂ ਵੱਡੀ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਚ ਰਜਨੀਕਾਂਤ ਦੇ ਨਾਲ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਰਾਣਾ ਡੱਗੂਬਾਤੀ, ਫਹਾਦ ਫਾਸਿਲ, ਮੰਜੂ ਵਾਰੀਅਰ, ਰਿਤਿਕਾ ਸਿੰਘ, ਰੋਹਿਣੀ, ਦੁਸ਼ਰਾ ਵਿਜਯਨ, ਰਾਓ ਰਮੇਸ਼ ਅਤੇ ਰਮੇਸ਼ ਥਿਲਕ ਵਰਗੇ ਕਲਾਕਾਰ ਵੀ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਿੰਨੀ ਸੀ ਦਿਲਜੀਤ ਦੋਸਾਂਝ ਦੀ ਪਹਿਲੀ ਕਮਾਈ, ਹੋਇਆ ਖੁਲਾਸਾ
NEXT STORY