ਬੰਦ ਗੋਭੀ- 200 ਗ੍ਰਾਮ
ਗਾਜਰ- 100 ਗ੍ਰਾਮ
ਸ਼ਿਮਲਾ ਮਿਰਚ- 1
ਕੈਬੀਜ-3-4 ਛੋਟੇ ਚਮਚ
ਕਾਰਨਫਲੋਰ- 4 ਛੋਟੇ ਚਮਚ
ਮੈਦਾ- 2 ਛੋਟੇ ਚਮਚ
ਹਰਾ ਧਨੀਆ
ਟਮਾਟਰ- 2 ਛੋਟੇ ਚਮਚ
ਸੋਇਆ ਸੋਸ- 2 ਛੋਟੇ ਚਮਚ
ਚਿੱਲੀ ਸੋਸ- 1 ਛੋਟਾ ਚਮਚ
ਜੀਰਾ ਪਾਊਡਰ- 1 ਚੌਥਾਈ ਛੋਟਾ ਚਮਚ
ਅਦਰਕ
ਹਰੀ ਮਿਰਚ -1
ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ:-
ਵੈਜੀਟੇਬਲ ਮੰਚੂਰੀਅਨ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਪੈਨ 'ਚ ਤੇਲ ਗਰਮ ਕਰੋ। ਉਸ ਤੋਂ ਬਾਅਦ ਕੱਦੂਕਸ਼ ਕੀਤੀਆਂ ਹੋਈਆਂ ਸਬਜ਼ੀਆਂ ਨੂੰ 3-4 ਮਿੰਟ ਤੱਕ ਉਬਾਲ ਲਓ। ਸਬਜ਼ੀਆਂ ਨੂੰ ਉਬਲਣ ਤੋਂ ਬਾਅਦ ਉਸ ਨੂੰ ਨਿਚੋੜ ਲਓ। ਫਿਰ ਇਕ ਪੈਨ 'ਚ ਸਬਜ਼ੀਆਂ ਨੂੰ ਪਾ ਕੇ ਉਸ 'ਚ ਕਾਰਨਫਲੋਰ, ਮੈਦਾ, ਨਮਕ, ਅਦਰਕ, ਹਰੀ ਮਿਰਚ, ਕਾਲੀ ਮਿਰਚ ਅਤੋ ਸੋਇਆ ਸੋਸ ਪਾ ਕੇ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਉਸ ਤੋਂ ਬਾਅਦ ਮਿਸ਼ਰਨ ਦੇ ਛੋਟੇ-ਛੋਟੇ ਮੰਚੂਰੀਅਨ ਦੇ ਗੋਲ ਬਾਲ ਕਰੋ। ਉਸ ਤੋਂ ਬਾਅਦ ਉਸ ਨੂੰ ਤੇਲ 'ਚ ਤੱਲਣ ਲਈ ਪਾ ਦਿਓ। ਧਿਆਨ ਰੱਖਣਾ ਗੋਲਡਨ ਬਰਾਊਨ ਹੋਣ ਤੱਕ ਉਨ੍ਹਾਂ ਨੂੰ ਤੱਲ ਲਓ। ਹੁਣ ਤੁਹਾਡੇ ਮੰਚੂਰੀਅਨ ਬਾਲ ਤਿਆਰ ਹੋ ਗਏ ਹਨ।
ਸੋਸ ਬਣਾਉਣ ਦੀ ਵਿਧੀ:-
ਮੰਚੂਰੀਅਨ ਤਿਆਰ ਹੋਣ ਤੋਂ ਬਾਅਦ ਹੁਣ ਮਿਸ਼ਰਨ ਲਈ ਸੋਸ ਤਿਆਰ ਕਰ ਲਓ। ਇਸ ਪੈਨ 'ਚ ਤੇਲ ਗਰਮ ਕਰੋ। ਤੇਲ 'ਚ ਅਦਰਕ ਅਤੇ ਹਰੀ ਮਿਰਚ ਪਾ ਕੇ ਭੁੰਨੋ। ਉਸ ਤੋਂ ਬਾਅਦ ਉਸ 'ਚ ਥੋੜਾ ਜਿਹਾ ਕੈਬੀਜ਼ ਪਾਓ, ਫਿਰ ਉਸ 'ਚ ਟਮਾਟਰ ਸੋਸ ਅਤੇ ਚਿੱਲੀ ਸੋਸ ਪਾਓ। ਤੁਸੀਂ ਆਪਣੇ ਸੁਆਦ ਅਨੁਸਾਰ ਹੋਰ ਵੀ ਸਮੱਗਰੀ ਵੀ ਪਾ ਸਕਦੇ ਹੋ। ਉਸ ਤੋਂ ਬਾਅਦ ਕਾਰਮਫਲੋਰ ਪਾਓ ਅਤੇ ਸਬਜ਼ੀਆਂ ਦਾ ਬਚਿਆ ਹੋਇਆ ਪਾਣੀ ਪਾਓ ਅਤੇ ਉਸ 'ਚ ਨਮਕ, ਜੀਰਾ, ਕਾਲੀ ਮਿਰਚ ਪਾਓ। ਉਸ ਤੋਂ ਬਾਅਦ ਉਸ 'ਚ ਮੰਚੂਰੀਅਨ ਬੋਲ ਪਾ ਦਿਓ। ਹੁਣ ਇਸ ਵੈਜੀਟੇਬਲ ਮੰਚੂਰੀਅਨ ਨੂੰ 5 ਮਿੰਟ ਤੱਕ ਪਕਾਓ। ਹੁਣ ਤੁਹਾਡੇ ਵੈਜੀਟੇਬਲ ਮੰਚੂਰੀਅਨ ਤਿਆਰ ਹੋ ਗਏ ਹਨ।
ਨੇਤਰਹੀਨ ਵਿਦਿਆਰਥੀਆਂ ਲਈ ਮੈਥਮੇਟੀਕਲ ਕਿਟਸ ਬਣਾ ਰਹੀ ਹੈ ਦਿੱਲੀ ਯੂਨੀਵਰਸਿਟੀ
NEXT STORY