ਮੁੰਬਈ- ਬਾਲੀਵੁੱਡ 'ਚ ਕਈ ਸਾਲਾਂ ਤੋਂ ਬਾਅਦ ਕਮਬੈਕ ਕਰਨ ਜਾ ਰਹੀ ਐਸ਼ਵਰਿਆ ਰਾਏ ਬੱਚਨ ਇਸ ਸਾਲ ਕਾਫੀ ਰੁੱਝੇ ਰਹਿਣ ਵਾਲੀ ਹੈ। ਉਹ ਇਸ ਹਫਤੇ ਸੰਜੇ ਕਪੂਰ ਦੀ ਅਗਲੀ ਫਿਲਮ 'ਜਜ਼ਬਾ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ। ਸੁਣਨ 'ਚ ਆਇਆ ਹੈ ਕਿ ਉਹ 'ਜਜ਼ਬਾ' ਸਮੇਤ 6 ਫਿਲਮਾਂ ਕਰਨ ਲਈ ਰਾਜ਼ੀ ਹੋ ਗਈ ਹੈ। ਐਸ਼ਵਰਿਆ ਕਰਨ ਜੌਹਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' 'ਚ ਕੰਮ ਕਰੇਗੀ। ਬਾਕੀ ਫਿਲਮਾਂ ਨੂੰ ਲੈ ਕੇ ਐਸ਼ਵਰਿਆ ਚੁੱਪ ਹੈ ਕਿਉਂਕਿ ਉਨ੍ਹਾਂ ਫਿਲਮਾਂ ਦਾ ਐਲਾਨ ਫਿਲਮ ਨਿਰਮਾਤਾ ਹੀ ਕਰਨਗੇ। ਸੁਣਨ 'ਚ ਆਇਆ ਹੈ ਕਿ ਐਸ਼ਵਰਿਆ ਵੱਡੇ ਪਰਦੇ 'ਤੇ ਵਾਪਸੀ ਕਰਨ ਲਈ ਬਹੁਤ ਹੀ ਉਤਸ਼ਾਹਤ ਹੈ। ਐਸ਼ਵਰਿਆ ਨੇ ਬੇਟੀ ਆਰਾਧਿਆ ਦੇ ਜਨਮ ਤੋਂ ਬਾਅਦ ਫਿਲਮਾਂ ਤੋਂ ਬ੍ਰੇਕ ਲੈ ਲਿਆ ਸੀ।
'ਹੇਰਾ ਫੇਰੀ 3' 'ਚ ਹੋਵੇਗੀ ਜਾਨ ਅਬ੍ਰਾਹਿਮ ਤੇ ਅਭਿਸ਼ੇਕ ਦੀ ਜੋੜੀ
NEXT STORY