ਮੁੰਬਈ- ਬਾਲੀਵੁੱਡ ਫਿਲਮ 'ਦੋਸਤਾਨਾ' 'ਚ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਜਾਨ ਅਬ੍ਰਾਹਿਮ ਅਤੇ ਅਭਿਸ਼ੇਕ ਬੱਚਨ ਇਕ ਵਾਰੀ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਿਲਵਰ ਸਕ੍ਰੀਨ 'ਤੇ ਇਕੱਠੇ ਨਜ਼ਰ ਆਉਣਗੇ। ਜੀ ਹਾਂ, ਸੁਣਨ 'ਚ ਆਇਆ ਹੈ ਕਿ ਇਹ ਦੋਵੇਂ ਸਿਤਾਰੇ ਇਕ ਵਾਰੀ ਫਿਰ ਤੋਂ ਫਿਰੋਜ਼ ਨਾਡੀਆਵਾਲਾ ਦੀ ਅਗਲੀ ਫਿਲਮ 'ਹੇਰਾ ਫੇਰੀ 3' 'ਚ ਨਜ਼ਰ ਆ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਸੁਨੀਲ ਸ਼ੈੱਟੀ ਅਤੇ ਪਾਰੇਸ਼ ਰਾਵਲ ਵੀ ਨਜ਼ਰ ਆਉਣਗੇ। ਫਿਲਮ ਦੀਆਂ ਅਭਿਨੇਤਰੀਆਂ ਬਾਰੇ ਉਂਝ ਤਾਂ ਫਿਲਮਮੇਕਰ ਪੱਤੇ ਨਹੀਂ ਖੋਲ ਰਹੇ ਹਨ ਪਰ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਫਿਲਮ 'ਚ ਕੁਝ ਫ੍ਰੇਸ਼ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇਗਾ। ਗਲੈਡਰੈਗਸ 2011 ਦੀ ਜੇਤੂ ਸਾਕਸ਼ੀ ਚੌਧਰੀ ਜਾਨ ਅਬ੍ਰਾਹਿਮ ਦੀ ਅਭਿਨੇਤਰੀ ਹੋਵੇਗੀ। ਇਸ ਫਿਲਮ ਦੀ ਪਹਿਲੀ ਸੀਰੀਜ਼ 'ਹੇਰਾ ਫੇਰੀ' ਨੂੰ ਪ੍ਰਿਯਦਰਸ਼ਨ ਨੇ ਡਾਇਰੈਕਟ ਕੀਤਾ ਸੀ।
ਉਮੰਗ-2015 : ਮੁੰਬਈ ਪੁਲਸ ਨੂੰ ਬਾਲੀਵੁੱਡ ਨੇ ਕੀਤਾ ਸਲਾਮ
NEXT STORY