ਵੇਲਿੰਗਟਨ- ਨਿਊਜ਼ੀਲੈਂਡ ਦੇ ਕ੍ਰਿਕਟਰਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਉਹ ਸੁੰਦਰ ਲੜਕੀਆਂ ਦੇ ਝਾਂਸੇ (ਹਨੀ ਟ੍ਰੈਪ) 'ਚ ਆਉਣ ਤੋਂ ਬਚਣ ਕਿਉਂਕਿ ਆਗਾਮੀ ਵਿਸ਼ਵ ਕੱਪ ਦੌਰਾਨ ਸੱਟੇਬਾਜ਼ ਅਤੇ ਮੈਚ ਫਿਕਸਿੰਗ ਗਿਰੋਹ ਅਜਿਹਾ ਜਾਲ ਵਿਛਾ ਸਕਦੇ ਹਨ।
ਨਿਊਜ਼ੀਲੈਂਡ ਕ੍ਰਿਕਟ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਹੀਥ ਮਿਲਸ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਮੈਚ ਫਿਕਸਰ ਟੂਰਨਾਮੈਂਟ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ। ਸੁੰਦਰ ਲੜਕੀਆਂ ਖਿਡਾਰੀਆਂ ਨੂੰ ਆਪਣੇ ਜਾਲ 'ਚ ਫਸਾ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਸਕਦੀਆਂ ਹਨ। ਮਿਲਸ ਨੇ ਕਿਹਾ ਕਿ ਮੈਨੂੰ ਇਸ 'ਚ ਸ਼ੱਕ ਨਹੀਂ ਕਿ ਮੈਚ ਫਿਕਸਿੰਗ ਗਿਰੋਹਾਂ ਦੀ ਨਜ਼ਰ ਨਿਊਜ਼ੀਲੈਂਡ 'ਤੇ ਹੈ ਅਤੇ ਪਹਿਲਾਂ ਵੀ ਉਨ੍ਹਾਂ ਦੇ ਲੋਕ ਨਿਊਜ਼ੀਲੈਂਡ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਮੈਚ ਫਿਕਸਿੰਗ ਦੇ ਜੋਖ਼ਮਾਂ ਬਾਰੇ 90 ਮਿੰਟ ਦੀ ਫ਼ਿਲਮ ਦਿਖਾਈ ਗਈ, ਜਿਸ 'ਚ ਇਨ੍ਹਾਂ ਲੜਕੀਆਂ ਵਲੋਂ ਵਿਛਾਇਆ ਜਾਣ ਵਾਲਾ ਜਾਲ ਵੀ ਸ਼ਾਮਲ ਹੈ।
ਮੈਚ ਫਿਕਸਿੰਗ ਨਿਊਜ਼ੀਲੈਂਡ 'ਚ ਪਿਛਲੇ ਸਾਲ ਤੋਂ ਜੁਰਮ ਦੀ ਸ਼੍ਰੇਣੀ 'ਚ ਰੱਖ ਦਿੱਤਾ ਗਿਆ ਹੈ।
ਵੈਸਟਇੰਡੀਜ਼ ਦੀ ਦੱ. ਅਫਰੀਕਾ 'ਤੇ ਰਿਕਾਰਡ ਜਿੱਤ
NEXT STORY