ਜੌਹਾਨਸਬਰਗ - ਕ੍ਰਿਸ ਗੇਲ ਦੀ ਇਕ ਹੋਰ ਧਮਾਕੇਦਾਰ ਪਾਰੀ ਫਾਫੂ ਡੂ ਫਲੇਸਿਸ ਦੇ ਸ਼ਾਨਦਾਰ ਸੈਂਕੜੇ 'ਤੇ ਭਾਰੀ ਪੈ ਗਈ ਜਿਸ ਨਾਲ ਵੈਸਟਇੰਡੀਜ਼ ਨੇ ਅੱਜ ਇੱਥੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੈਚ ਵਿਚ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ।
ਦੱਖਣੀ ਅਫਰੀਕੀ ਕਪਤਾਨ ਡੂ ਫਲੇਸਿਸ ਨੇ 56 ਗੇਂਦਾਂ 'ਤੇ 11 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 119 ਦੌੜਾਂ ਬਣਾਈਆਂ। ਉਸ ਨੇ ਇਸ ਵਿਚਾਲੇ ਡੇਵਿਡ ਮਿਲਰ (47) ਨਾਲ ਤੀਜੀ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਦੱਖਣੀ ਅਫਰੀਕਾ ਨੇ ਸੱਤ ਵਿਕਟਾਂ 'ਤੇ 231 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਪਰ ਗੇਲ ਦੇ ਅੱਗੇ ਇਹ ਸਕੋਰ ਵੀ ਫੇਲ ਹੋ ਗਿਆ। ਉਸ ਨੇ 41 ਗੇਂਦਾਂ ਵਿਚ 9 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 90 ਦੌੜਾਂ ਬਣਾਈਆਂ। ਪਹਿਲੇ ਮੈਚ ਵਿਚ 77 ਦੌੜਾਂ ਬਣਾਉਣ ਵਾਲੇ ਗੇਲ ਨੇ ਮਾਰਲਨ ਸੈਮੂਅਲਸ (60) ਨਾਲ ਦੂਜੀ ਵਿਕਟ ਲਈ 152 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਬਾਅਦ ਵਿਚ ਕਪਤਾਨ ਡੇਰੇਨ ਸੈਮੀ ਨੇ ਸਿਰਫ ਸੱਤ ਗੇਂਦਾਂ 'ਤੇ ਅਜੇਤੂ 20 ਦੌੜਾਂ ਬਣਾਈਆਂ ਜਿਸ ਨਾਲ ਵੈਸਟਇੰਡੀਜ਼ ਨੇ 19.2 ਓਵਰਾਂ ਵਿਚ 6 ਵਿਕਟਾਂ 'ਤੇ 236 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ।
ਇਹ ਟੀ-20 ਕੌਮਾਂਤਰੀ ਹੀ ਨਹੀਂ ਸਗੋਂ ਟੀ-20 ਓਵਰਆਲ ਕ੍ਰਿਕਟ ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਨਵਾਂ ਰਿਕਾਰਡ ਹੈ। ਟੀ-20 ਵਿਚ ਇਸ ਤੋਂ ਪਹਿਲਾਂ ਦਾ ਰਿਕਾਰਡ ਸਸੇਕਸ ਦੇ ਨਾਂ ਸੀ ਜਿਸ ਨੇ ਪਿਛਲੇ ਸਾਲ ਏਸੇਕਸ ਵਿਰੁੱਧ 226 ਦੌੜਾਂ ਦਾ ਟੀਚਾ ਹਾਸਲ ਕੀਤਾ ਸੀ। ਕੌਮਾਂਤਰੀ ਟੀ-20 ਵਿਚ ਇਸ ਤੋਂ ਪਹਿਲਾਂ ਭਾਰਤ ਨੇ ਸ਼੍ਰੀਲੰਕਾ ਵਿਰੁੱਧ 2009 ਵਿਚ 211 ਦੌੜਾਂ ਦੇ ਟੀਚੇ ਨੂੰ ਸਫਲਤਾਪੂਰਵਕ ਹਾਸਲ ਕੀਤਾ ਸੀ।
ਵੈਸਟਇੰਡੀਜ਼ ਦੀ ਵਿਸ਼ਵ ਕੱਪ ਟੀਮ 'ਚੋਂ ਪੋਲਾਰਡ ਤੇ ਬ੍ਰਾਵੋ ਬਾਹਰ
NEXT STORY