ਸਿਨਡੀ- ਆਸਟ੍ਰੇਲੀਆ ਦੇ ਵਿਸ਼ਵ ਕੱਪ 2015 ਦੇ ਫਾਈਨਲ 'ਚ ਪੁੱਜਣ ਦੀਆਂ ਸੰਭਾਵਨਾ 'ਚ ਤੇਜ਼ੀ ਦੇ ਚੱਲਦਿਆਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਭਵਿੱਖਬਾਣੀ ਕੀਤੀ ਹੈ ਕਿ ਉਨ੍ਹਾਂ ਦਾ ਵਿਸ਼ਵ ਕੱਪ ਖਿਤਾਬ ਲਈ ਸਾਹਮਣਾ 29 ਮਾਰਚ ਨੂੰ ਮੈਲਬੌਰਨ ਕ੍ਰਿਕਟ ਗ੍ਰਾਊਂਡ 'ਤੇ ਸਾਊਥ ਅਫਰੀਕਾ ਜਾਂ ਇੰਗਲੈਂਡ ਨਾਲ ਹੋਵੇਗਾ। ਵਾਰਨਰ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੇ ਹਾਲਾਤ ਇਨ੍ਹਾਂ ਤਿੰਨ ਟੀਮਾਂ ਲਈ ਢੁੱਕਵੇਂ ਹਨ।
ਵਾਰਨਰ ਆਸਟ੍ਰੇਲੀਆ-ਭਾਰਤ ਨਾਲ ਹਾਲ ਹੀ 'ਚ ਖ਼ਤਮ ਹੋਈ ਟੈਸਟ ਲੜੀ 'ਚ ਚੌਥਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਸੀ (4 ਮੈਚਾਂ 'ਚ 53.37 ਦੀ ਐਵਰੇਜ਼ ਨਾਲ 427 ਰਨ)।ਘਰੇਲੂ ਟੀਮ ਨੇ ਇਹ ਲੜੀ 2-0 ਨਾਲ ਜਿੱਤੀ। ਉਸ ਨੇ ਕਿਹਾ ਕਿ ਉਸ ਦੀ ਟੀਮ ਨੂੰ ਬਾਕੀ ਟੀਮਾਂ ਨਾਲੋਂ ਇਸ ਗੱਲ ਦਾ ਵਧੇਰੇ ਲਾਭ ਹੋਵੇਗਾ ਕਿ ਉਹ ਵਿਸ਼ਵ ਕੱਪ ਸਥਲਾਂ 'ਤੇ ਖੇਡਣ ਦੀ ਆਦੀ ਹੈ, ਜਿਸ ਦੀਆਂ ਬਾਊਂਡਰੀਆਂ ਦੁਨੀਆ ਦੇ ਬਾਕੀ ਸਟੇਡੀਅਮਾਂ ਨਾਲੋਂ ਵੱਡੀਆਂ ਹਨ। ਇਸ ਲਈ ਅਸੀਂ ਆਪਣੇ ਬਾਊਂਸ ਤੇ ਰਫ਼ਤਾਰ ਵੀ ਵਰਤੋਂ ਕਰਾਂਗਾ। ਜਦੋਂ ਤੁਸੀਂ ਭਾਰਤ ਵਰਗੇ ਦੇਸ਼ 'ਚ ਖੇਡਦੇ ਹੋ ਤਾਂ, ਉੱਥੋਂ ਦੀਆਂ ਬਾਊਂਡਰੀਆਂ ਥੋੜ੍ਹੀਆਂ ਛੋਟੀਆਂ ਹੁੰਦੀਆਂ ਹਨ ਅਤੇ ਇਕ ਬੱਲੇਬਾਜ਼ ਹੋਣ ਦੇ ਨਾਤੇ ਮੈਂ ਇਸ ਨੂੰ ਪਸੰਦ ਕਰਦਾ ਹਾਂ ਕਿਉਂਕਿ ਤੁਹਾਡੇ ਸ਼ਾਟ ਆਸਾਨੀ ਨਾਲ ਬਾਊਂਡਰੀ ਨੂੰ ਲੱਗ ਜਾਂਦੇ ਹਨ ਅਤੇ ਤੁਹਾਡਾ ਬੱਲੇ ਦਾ ਕਿਨਾਰਾ ਵੀ ਬਾਊਂਡਰੀ ਨੂੰ ਜਾ ਲੱਗਦਾ ਹੈ।
ਪਰ ਇੱਥੇ ਜੇਕਰ ਤੁਸੀਂ ਸਕੁਏਰ ਬਾਊਂਡਰੀ ਦਾ ਉਪਯੋਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਊਟ ਫੀਲਡ 'ਚ ਕੈਚ ਆਊਟ ਹੋ ਜਾਵੋਗੇ। ਮੈਨੂੰ ਨਹੀਂ ਲੱਗਦਾ ਕਿ ਇੱਥੇ ਛੱਕਾ ਲਾਉਣਾ ਸੌਖਾ ਹੋਵੇਗਾ।
ਯੁਵਰਾਜ ਛੇਤੀ ਚੰਡੀਗੜ੍ਹ ਆ ਜਾਵੇਗਾ, ਯੋਗਰਾਜ ਨੇ ਹੋਰ ਵੀ ਕੀਤੇ ਖੁਲਾਸੇ
NEXT STORY