ਨਵੀਂ ਦਿੱਲੀ- ਅਭਿਨੇਤਰੀ ਸੋਨਮ ਕਪੂਰ ਅਜੇ ਵੀ ਆਪਣੇ ਪਿਤਾ ਅਨਿਲ ਕਪੂਰ ਦੀ ਨੰਨ੍ਹੀ ਬੇਟੀ ਵਾਂਗ ਹੈ। ਉਹ ਪਿਤਾ ਨੂੰ ਆਪਣੇ ਕੰਮ, ਪਿਆਰ ਤੇ ਬਾਕੀ ਸਾਰੀਆਂ ਚੀਜ਼ਾਂ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੀ ਹੈ। ਸੋਨਮ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਪਿਤਾ ਦੇ ਬਹੁਤ ਹੀ ਕਰੀਬ ਹੈ। ਉਹ ਇਕ ਚੰਗੇ ਸਲਾਹਕਾਰ ਹਨ। ਉਹ ਬਿਲਕੁਲ ਸਖਤ ਨਹੀਂ ਹਨ। ਉਹ ਆਪਣੇ ਪਿਤਾ ਨਾਲ ਆਪਣੇ ਕੰਮ ਤੇ ਪਿਆਰ ਨਾਲ ਜੁੜੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਦੀ ਹੈ ਤੇ ਉਹ ਇਹ ਰਾਜ਼ ਦੀਆਂ ਗੱਲਾਂ ਆਪਣੀ ਮਾਂ ਤਕ ਨੂੰ ਨਹੀਂ ਦੱਸਦੀ।
ਸੋਨਮ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਡਾਲੀ ਕੀ ਡੋਲੀ ਦੇ ਪ੍ਰਚਾਰ ਵਿਚ ਰੁੱਝੀ ਹੈ। ਇਸ 'ਚ ਉਹ ਇਕ ਮੂੰਹਫੱਟ ਤੇ ਚੁਲਬੁਲੀ ਲੜਕੀ ਦੀ ਭੂਮਿਕਾ ਨਿਭਾਅ ਰਹੀ ਹੈ। ਆਪਣੀ ਭੂਮਿਕਾ ਸਬੰਧੀ ਸੋਨਮ ਨੇ ਕਿਹਾ ਕਿ ਉਹ ਹਰ ਫਿਲਮ ਲਈ ਤਿਆਰੀ ਕਰਦੀ ਹੈ ਪਰ ਇਸ ਫਿਲਮ ਲਈ ਉਸ ਨੇ ਕਾਫੀ ਕਿਤਾਬਾਂ ਪੜ੍ਹੀਆਂ। ਉਸ ਨੇ ਠੱਗੀ 'ਤੇ ਲਿਖੀਆਂ ਕਿਤਾਬਾਂ ਵੀ ਪੜ੍ਹੀਆਂ।
3 ਦਿਨਾਂ 'ਚ 'ਤੇਵਰ' ਨੇ ਕੀਤੀ 22 ਕਰੋੜ ਦੀ ਕਮਾਈ
NEXT STORY