ਨਵੀਂ ਦਿੱਲੀ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਕੁਝ ਦੇਰ ਪਹਿਲਾਂ ਹੀ ਫੇਸਬੁੱਕ 'ਤੇ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਇਕ ਤਸਵੀਰ 'ਚ ਸਲਮਾਨ ਖਾਨ ਆਪਣੇ ਫੋਨ 'ਚ ਕੁਝ ਦਿਖਾਉਂਦੇ ਹੋਏ ਸੈਲਫੀ ਖਿੱਚ ਰਹੇ ਹਨ ਤਾਂ ਦੂਜੀ ਤਸਵੀਰ 'ਚ ਉਹ ਅਭਿਨੇਤਾ ਓਮ ਪੁਰੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਾਹਿਰ ਹੈ ਕਿ ਹੁਣ ਜੇਕਰ ਸਲਮਾਨ ਖਾਨ ਕੁਝ ਦਿਖਾਉਣ ਦੀ ਕੋਸ਼ਿਸ ਕਰ ਰਹੇ ਹਨ ਤਾਂ ਉਹ ਉਨ੍ਹਾਂ ਦੀ ਆਉਣ ਵਾਲੀ ਫਿਲਮ ਬਜਰੰਗੀ ਭਾਈਜਾਨ ਦੀ ਹੀ ਕੋਈ ਫੁਟੇਜ ਹੋਵੇਗੀ ਜਾਂ ਫਿਰ ਸਿਰਫ ਇਕ ਤਸਵੀਰ। ਦੱਸਣਯੋਗ ਹੈ ਕਿ ਅੱਜਕਲ ਸਲਮਾਨ ਖਾਨ ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ ਦੇ ਇਕ ਪਿੰਡ ਮੰਡਵਾ ਵਿਚ ਕਰ ਰਹੇ ਹਨ।
ਇਸ ਤਸਵੀਰ ਨੂੰ ਦਿਖਾਉਣ ਦਾ ਮਤਲਬ ਇਹ ਹੈ ਕਿ ਓਮ ਪੁਰੀ ਵੀ ਸਲਮਾਨ ਨਾਲ ਫਿਲਮ ਵਿਚ ਕੰਮ ਕਰ ਰਹੇ ਹਨ। ਹਾਲਾਂਕਿ ਓਮ ਪੁਰੀ ਵਲੋਂ ਅਜੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਸਲਮਾਨ ਨੇ ਇਹ ਤਸਵੀਰ ਦਿਖਾ ਕੇ ਇਹ ਸ਼ਾਇਦ ਸਾਫ ਕਰ ਦਿੱਤਾ ਹੈ ਕਿ ਉਹ ਵੀ ਇਸ ਫਿਲਮ ਦਾ ਇਕ ਹਿੱਸਾ ਬਣਨ ਜਾ ਰਹੇ ਹਨ।
ਪਿਤਾ ਨਾਲ ਸਾਂਝੀ ਕਰਦੀ ਹਾਂ ਹਰ ਇਕ ਗੱਲ : ਸੋਨਮ ਕਪੂਰ
NEXT STORY