ਨਵੀਂ ਦਿੱਲੀ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਹਾਲ ਹੀ 'ਚ 'ਬਜੰਰਗੀ ਭਾਈਜਾਨ' ਦੇ ਸੈੱਟ 'ਤੇ ਪਹੁੰਚੀ। ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੀ ਅਰਪਿਤਾ ਖਾਨ ਇਥੇ ਆਪਣੇ ਪਤੀ ਆਯੁਸ਼ ਸ਼ਰਮਾ ਨਾਲ ਆਈ ਸੀ। ਇਸ ਤੋਂ ਇਲਾਵਾ ਇਥੇ ਅਰਪਿਤਾ ਨਾਲ ਮਾਂ ਸਲਮਾ ਖਾਨ ਵੀ ਸੀ। ਤੁਹਾਨੂੰ ਦੱਸ ਦਈਏ ਕਿ ਜੈਪੁਰ ਦੇ ਪਿੰਡ ਮੰਡਵਾ 'ਚ ਸਲਮਾਨ ਆਪਣੀ ਆਉਣ ਵਾਲੀ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਕਰ ਰਹੇ ਹਨ। ਕਬੀਰ ਖਾਨ ਦੀ ਨਿਰਦੇਸ਼ਿਤ ਫਿਲਮ 'ਬਜੰਰਗੀ ਭਾਈਜਾਨ' 'ਚ ਮੁਸਲਿਮ ਲੜਕਾ ਅਤੇ ਹਿੰਦੂ ਲੜਕੀ ਦੀ ਪ੍ਰੇਮ ਕਹਾਣੀ ਨੂੰ ਦਿਖਾਇਆ ਗਿਆ ਹੈ। ਫਿਲਮ 'ਚ ਅਭਿਨੇਤਾ ਨਵਾਜ਼ੁਦੀਨ ਸਿਦਿਕੀ ਵੀ ਕੰਮ ਕਰ ਰਹੇ ਹਨ। ਇਹ ਫਿਲਮ ਇਸ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਤਾਹਨੂੰ ਦੱਸ ਦਈਏ ਇਥੇ ਪਹੁੰਚਨ ਤੋਂ ਪਹਿਲਾਂ ਅਰਪਿਤਾ ਖਾਨ ਨੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਸਲਮਾਨ ਖਾਨ ਦੀ ਫਿਲਮ 'ਬਜਰੰਗੀ ਭਾਈਜਾਨ' ਦੀ ਇਕ ਤਸਵੀਰ ਪੋਸਟ ਕੀਤੀ ਸੀ ਅਤੇ ਸਲਮਾਨ ਨੂੰ ਮਿਲਣ ਬਾਰੇ ਦੱਸਿਆ ਸੀ। ਵਿਆਹ ਤੋਂ ਬਾਅਦ ਪਹਿਲੀ ਵਾਰੀ ਅਰਪਿਤਾ ਆਪਣੇ ਪਤੀ ਆਯੁਸ਼ ਨਾਲ ਸਿਟੀ ਪਹੁੰਚੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇਕਠੇ ਸਮਾਂ ਬਤੀਤ ਕਰਨ ਲਈ ਕੁਝ ਜਗ੍ਹਾਂ 'ਤੇ ਘੁੰਮਣ ਜਾ ਸਕਦੇ ਹਨ।
ਸਲਮਾਨ ਖਾਨ ਨੇ ਫਿਲਮ ਨੂੰ ਲੈ ਕੇ ਫੇਸਬੁੱਕ 'ਤੇ ਕੀਤਾ ਖੁਲਾਸਾ (ਦੇਖੋ ਤਸਵੀਰਾਂ)
NEXT STORY