ਚੇਨਈ¸ ਭਾਰਤ ਦੇ ਅਨੁਭਵੀ ਡਬਲਜ਼ ਖਿਡਾਰੀ ਲੀਏਂਡਰ ਪੇਸ ਚੇਨਈ ਓਪਨ ਟੈਨਿਸ ਟੂਰਨਾਮੈਂਟ ਵਿਚ ਆਪਣਾ ਸੱਤਵਾਂ ਖਿਤਾਬ ਜਿੱਤਣ ਤੋਂ ਖੁੰਝ ਗਿਆ ਪਰ ਉਸਦਾ ਮੰਨਣਾ ਹੈ ਕਿ ਉਹ ਹਰ ਬਦਲਦੇ ਦਿਨ ਦੇ ਨਾਲ ਆਪਣੀ ਖੇਡ ਵਿਚ ਸੁਧਾਰ ਕਰ ਰਿਹਾ ਹੈ।
ਪੇਸ ਚੇਨਈ ਓਪਨ ਦੇ ਫਾਈਨਲ ਵਿਚ ਆਪਣੇ ਜੋੜੀਦਾਰ ਦੱਖਣੀ ਅਫਰੀਕਾ ਦੇ ਰਾਵੇਨ ਕਲਾਸੇਨ ਨਾਲ ਪੁਰਸ਼ ਡਬਲਜ਼ ਦਾ ਖਿਤਾਬੀ ਮੁਕਾਬਲਾ ਹਾਰ ਗਿਆ ਸੀ। ਪੇਸ ਨੇ ਕਿਹਾ, ''ਸਾਡੇ ਤੇ ਵਿਰੋਧੀ ਟੀਮ ਵਿਚਾਲੇ ਸਿਰਫ ਇਕ ਅੰਕ ਦਾ ਹੀ ਫਰਕ ਸੀ। ਜੇਕਰ ਸੁਪਰ ਟਾਈਬ੍ਰੇਕਰ ਨਾ ਹੁੰਦਾਦ ਤਾਂ ਅਸੀਂ ਮੈਚ ਵਿਚ ਦਬਦਬਾ ਬਣਾ ਚੁੱਕੇ ਸੀ।''
ਭਾਰਤੀ ਖਿਡਾਰੀ ਨੇ ਕਿਹਾ,''ਮੈਂ ਤੇ ਕਲਾਸੇਨ ਨੇ ਆਪਣੀ ਖੇਡ ਦੀ ਸਮੀਖਿਆ ਕਰਾਂਗੇ ਤੇ ਫਿਰ ਗਰੈਂਡ ਸਲੈਮ ਵਿਚ ਵੀ ਇਸ ਨੂੰ ਬਰਕਰਾਰ ਰੱਖਾਂਗੇ। ਸਾਡੇ ਕੋਚ ਨੇ ਵੀ ਸਾਨੂੰ ਚੇਨਈ ਵਿਚ ਫਾਈਨਲ ਮੈਚ ਤੋਂ ਬਾਅਦ ਸਮਝਾਇਆ ਸੀ ਕਿ ਸਾਨੂੰ ਵੱਧ ਦਬਅ ਵਿਚ ਆਉਣ ਦੀ ਲੋੜ ਨਹੀਂ ਹੈ ਤੇ ਮਿਲ ਕੇ ਖੇਡਣ ਦੀ ਲੋੜ ਹੈ। ਸਾਡੇ ਲਈ ਇਹ ਸੁਝਾਅ ਇਕ ਟਾਨਿਕ ਦੀ ਤਰ੍ਹਾਂ ਹੈ।''
ਉਥੱਪਾ ਹਾਕੀ ਲੀਗ 'ਚ ਛਾਪ ਛੱਡਣ ਲਈ ਤਿਆਰ
NEXT STORY