ਬਾਰਸੀਲੋਨਾ- ਸਪੇਨ ਦੇ ਮੋਹਰੀ ਕਲੱਬ ਐੱਫ. ਸੀ. ਬਾਰਸੀਲੋਨਾ ਨੇ ਇਸ ਸੈਸ਼ਨ ਦਾ ਹੁਣ ਤਕ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਐਟਲੇਟਿਕੋ ਮੈਡ੍ਰਿਡ ਨੂੰ 3-1 ਨਾਲ ਹਰਾ ਦਿੱਤਾ।
ਸਮਾਚਾਰ ਏਜੰਸੀ ਸਿਨਹੂਆ ਅਨੁਸਾਰ ਪਿਛਲੇ ਛੇ ਮੈਚਾਂ ਵਿਚ ਬਾਰਸੀਲੋਨਾ ਕਦੇ ਵੀ ਐਟਲੇਟਿਕੋ ਮੈਡ੍ਰਿਡ ਨੂੰ ਨਹੀਂ ਹਰਾ ਸਕਿਆ ਸੀ। ਅਜਿਹੇ ਵਿਚ ਬਾਰਸੀਲੋਨਾ ਨੇ ਵਿਰੋਧੀ ਟੀਮ ਸਾਹਮਣੇ ਸੰਭਾਵਿਤ ਆਪਣੀ ਸਭ ਤੋਂ ਮਜ਼ਬੂਤ ਟੀਮ ਉਤਾਰੀ ਤੇ ਉਸ਼ਦਾ ਫਾਇਦਾ ਵੀ ਉਸ ਨੂੰ ਮਿਲਿਆ। ਲਿਓਨਿਲ ਮੇਸੀ, ਲੂਈਸ ਸੁਆਰੇਜ ਤੇ ਨੇਮਾਰ ਦੀ ਜੁਗਲਬੰਦੀ ਦੀ ਬਦੌਲਤ ਬਾਰਸੀਲੋਨਾ ਪਹਿਲੇ ਹਾਫ ਵਿਚ ਹਾਵੀ ਰਿਹਾ।
ਖੇਡ ਦੇ 12ਵੇਂ ਮਿੰਟ ਵਿਚ ਹੀ ਮੇਸੀ ਤੇ ਸੁਆਰੇਜ ਦੇ ਸਾਂਝੇ ਯਤਨਾਂ ਦੀ ਬਦੌਲਤ ਨੇਮਾਰ ਲਈ ਇਕ ਸ਼ਾਨਦਾਰ ਮੌਕਾ ਪੈਦਾ ਹੋਇਆ ਤੇ ਬ੍ਰਾਜ਼ੀਲੀਆਈ ਸਟਾਰ ਨੇ ਬਿਨਾਂ ਕੋਈ ਗਲਤੀ ਕੀਤੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ।
ਇਸ ਤੋਂ ਬਾਅਦ ਸੁਆਰੇਜ ਨੇ 35 ਮਿੰਟ ਵਿਚ ਗੋਲ ਕਰਕੇ ਟੀਮ ਨੂੰ ਦੂਜੀ ਬੜ੍ਹਤ ਦਿਵਾ ਦਿੱਤੀ। ਮੈਚ ਖਤਮ ਹੋਣ ਤੋਂ 33 ਮਿੰਟ ਪਹਿਲਾਂ ਮੇਸੀ ਦੀ ਗਲਤੀ ਨਾਲ ਐਟਲੇਟਿਕੋ ਮੈਡ੍ਰਿਡ ਨੂੰ ਇਕ ਪੈਨਲਟੀ ਮਿਲੀ ਤੇ ਮਾਰੀਓ ਮੈਂਡਜੁਕਿਕ ਨੇ ਇਸਦਾ ਫਾਇਦਾ ਚੁੱਕਦੇ ਹੋਏ ਟੀਮ ਦੀ ਵਾਪਸੀ ਦੀਆਂ ਉਮੀਦਾਂ ਵਧਾ ਦਿੱਤੀਆਂ।
ਮੈਂ ਖੇਡ 'ਚ ਲਗਾਤਾਰ ਸੁਧਾਰ ਕਰ ਰਿਹਾ ਹਾਂ : ਪੇਸ
NEXT STORY