Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 29, 2026

    5:05:47 AM

  • gurjot kaur of british olivia school becomes international shooting player

    ਬ੍ਰਿਟਿਸ਼ ਓਲੀਵੀਆ ਸਕੂਲ ਦੀ ਗੁਰਜੋਤ ਕੌਰ ਬਣੀ...

  • welcome to hell iran warns us against ground invasion in stark message

    'ਨਰਕ 'ਚ ਤੁਹਾਡਾ ਸਵਾਗਤ, ਤਾਬੂਤਾਂ 'ਚ ਵਾਪਸ...

  • former raymond chairman vijaypat singhania dies at 87

    ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਵਿਜੇਪਤ ਸਿੰਘਾਨੀਆ...

  • meat and liquor shops to remain closed in ludhiana

    ਲੁਧਿਆਣਾ 'ਚ ਮੀਟ-ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਗਊ ਰੱਖਿਆ ਅਤੇ ਆਜ਼ਾਦੀ ਸੰਗਰਾਮ ਦਾ ਪਹਿਲਾ ਵਿਦਰੋਹ

DHARM News Punjabi(ਧਰਮ)

ਗਊ ਰੱਖਿਆ ਅਤੇ ਆਜ਼ਾਦੀ ਸੰਗਰਾਮ ਦਾ ਪਹਿਲਾ ਵਿਦਰੋਹ

  • Updated: 13 Jan, 2015 09:48 AM
Dharm
article
  • Share
    • Facebook
    • Tumblr
    • Linkedin
    • Twitter
  • Comment

ਮਹਾਰਾਜਾ ਰਣਜੀਤ ਸਿੰਘ ਜੀ ਦੇ ਪੂਰੇ ਰਾਜਕਾਲ ਦੌਰਾਨ ਕਿਸੇ ਵੀ ਤਰ੍ਹਾਂ ਦੇ ਦੋਸ਼ੀ ਲਈ ਮ੍ਰਿਤੂ ਦੰਡ ਦੀ ਮਨਾਹੀ ਸੀ ਪਰ ਗਊ ਦੇ ਹਤਿਆਰੇ ਲਈ ਮ੍ਰਿਤੂ ਦੰਡ ਤੋਂ ਘੱਟ ਕੋਈ ਸਜ਼ਾ ਨਹੀਂ ਸੀ ਜੋ ਮਹਾਰਾਜਾ ਦਲੀਪ ਸਿੰਘ ਦੇ ਬਰਾਏਨਾਮ ਰਾਜ ਅਧਿਕਾਰ ਤਕ ਬਰਕਰਾਰ ਰਹੀ। 24 ਮਾਰਚ 1847 ਈਸਵੀ ਨੂੰ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਅੰਗਰੇਜ਼ ਅਧਿਕਾਰੀ ਹੈਨਰੀ ਲਾਰੈਂਸ ਨੇ ਗਵਰਨਰ ਦੇ ਇਸ ਹੁਕਮ ਨੂੰ ਤਾਂਬੇ ਦੇ ਪੱਤਰ 'ਤੇ ਲਿਖ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਅੱਗੇ ਲਾਇਆ ਸੀ ਕਿ ''ਕੋਈ ਵੀ ਆਦਮੀ ਦਰਬਾਰ ਸਾਹਿਬ ਅਤੇ ਗੁਰਦੁਆਰਿਆਂ ਅੰਦਰ ਜੁੱਤੀ ਪਾ ਕੇ ਨਹੀਂ ਜਾ ਸਕੇਗਾ ਅਤੇ ਪੰਜਾਬ ਵਿਚ ਗਊ-ਬੱਧ ਦੀ ਮਨਾਹੀ ਹੈ।''
ਪਰ 29 ਮਾਰਚ 1849 ਈਸਵੀ ਨੂੰ ਜਿਥੇ ਅੰਗਰੇਜ਼ ਸਰਕਾਰ ਨੇ ਲਾਹੌਰ ਦਰਬਾਰ ਦੇ ਸ਼ਾਹੀ ਕਿਲੇ ਤੋਂ ਸਿੱਖ ਨਿਸ਼ਾਨ ਦਾ ਝੰਡਾ ਉਤਰਵਾ ਕੇ ਬਰਤਾਨਵੀ ਸਾਮਰਾਜ ਦਾ ਝੰਡਾ ਲਹਿਰਾ ਦਿੱਤਾ ਉਥੇ ਗਊ-ਬੱਧ ਦੀ ਵੀ ਖੁੱਲ੍ਹ ਦੇ ਦਿੱਤੀ। 10 ਮਈ 1849 ਈਸਵੀ ਨੂੰ ਅੰਗਰੇਜ਼ ਡਿਪਟੀ ਕਮਿਸ਼ਨਰਾਂ ਨੇ ਗਊ ਮਾਸ ਵੇਚਣ ਦੇ ਨਿਯਮ ਈਜਾਦ ਕਰ ਦਿੱਤੇ। ਅੰਗਰੇਜ਼ਾਂ ਵਲੋਂ ਹੱਲਾਸ਼ੇਰੀ ਦੇਣ ਨਾਲ ਪੰਜਾਬ ਵਿਚ ਥਾਂ-ਥਾਂ ਗਊ ਮਾਸ ਵੇਚਣ ਲਈ ਬੁੱਚੜਖਾਨੇ ਖੋਲ੍ਹ ਦਿੱਤੇ ਜਿਸ ਨਾਲ ਹਿੰਦੂ-ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਕਿਉਂਕਿ ਉਨ੍ਹਾਂ ਨੂੰ ਦੁੱਧ ਪਿਲਾਉਣ ਵਾਲੀ ਗਊ ਮਾਤਾ ਅਤੇ ਖੇਤਾਂ ਵਿਚ ਕੰਮ ਕਰਦੇ ਬਲਦਾਂ ਨੂੰ ਉਨ੍ਹਾਂ ਦੀਆਂ ਅੱਖਾਂ ਅੱਗੇ ਸਰੇ-ਬਾਜ਼ਾਰ ਜ਼ਿਬ੍ਹਾ ਕੀਤਾ ਜਾਣ ਲੱਗ ਪਿਆ ਸੀ।
ਨਾਮਧਾਰੀ ਲਹਿਰ ਦੇ ਜਰਨੈਲ ਆਗੂ ਸਤਿਗੁਰੂ ਰਾਮ ਸਿੰਘ ਜੀ ਨੇ ਕੰਵਰ ਨੌ ਨਿਹਾਲ ਦੀ ਫੌਜ ਵਿਚ ਨੌਕਰੀ ਕਰਦਿਆਂ ਸਿੱਖ ਰਾਜ ਦੀ ਚੜ੍ਹਦੀ ਕਲਾ ਤੋਂ ਲੈ ਕੇ ਢਹਿੰਦੀ ਕਲਾ ਵਿਚ ਪਰਤ ਜਾਣ ਨੂੰ ਅੱਖੀਂ ਵੇਖਿਆ ਸੀ। ਉਨ੍ਹਾਂ ਲਾਰਡ ਡਲਹੌਜ਼ੀ ਵਲੋਂ ਭਾਰਤ ਵਿਚ ਲੈਪਸ ਸਿਧਾਂਤ ਨੂੰ ਕਠੋਰਤਾ ਨਾਲ ਲਾਗੂ ਕਰਨ, ਰਿਆਸਤਾਂ ਨੂੰ ਆਪਣੇ ਕਬਜ਼ੇ 'ਚ ਕਰਨ ਅਤੇ ਹਿੰਦੂ-ਸਿੱਖਾਂ ਨੂੰ ਉਨ੍ਹਾਂ ਦੀ ਵਿਰਾਸਤ, ਧਰਮ ਅਤੇ ਸੱਭਿਆਚਾਰ ਨਾਲੋਂ ਤੋੜ ਕੇ ਗਊ-ਬੱਧ ਕਰਨ ਦੀਆਂ ਕੁਟਲ ਨੀਤੀਆਂ ਨੂੰ ਆਪਣੀਆਂ ਅੱਖਾਂ ਨਾਲ ਨਿਹਾਰਿਆ ਸੀ। ਸਤਿਗੁਰੂ ਰਾਮ ਸਿੰਘ ਜੀ ਇਹ ਮਹਿਸੂਸ ਕਰਦੇ ਸਨ ਕਿ ਗਊ ਮਨੁੱਖੀ ਜ਼ਿੰਦਗੀ ਦੀ ਅਹਿਮ ਅਤੇ ਮੁੱਖ ਲੋੜ ਹੈ ਅਤੇ ਗਊ ਹੱਤਿਆ ਗੁਰੂ-ਪੀਰਾਂ ਦੀ ਧਰਤੀ 'ਤੇ ਹੋ ਰਿਹਾ ਵੱਡਾ ਅਪਰਾਧ ਹੈ।
ਅੰਗਰੇਜ਼ ਇਹ ਭਲੀਭਾਂਤ ਜਾਣਦਾ ਸੀ ਕਿ ਨਾਮਧਾਰੀ ਗਊ ਰੱਖਿਅਕ ਅਤੇ ਗਊ ਪੂਜਕ ਹਨ, ਇਸ ਕੁਟਲ ਨੀਤੀ ਤਹਿਤ ਅੰਗਰੇਜ਼ ਨੇ ਬੁੱਚੜਖਾਨਿਆਂ ਨੂੰ ਖੂਬ ਬੜ੍ਹਾਵਾ ਦਿੱਤਾ। ਬੁੱਚੜਖਾਨੇ ਖੋਲ੍ਹਣ ਲਈ ਮੁਫਤ ਜਗ੍ਹਾ, ਰਿਆਇਤਾਂ, ਪੈਸੇ ਅਤੇ ਥਾਪੜੇ ਵੀ ਅੰਗਰੇਜ਼ ਸਰਕਾਰ ਵਲੋਂ ਦਿੱਤੇ ਗਏ। ਜਿਥੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗੇਟ ਲਾਗਿਓਂ 1847 ਵੇਲੇ ਦੀ ਲਿਖੀ ਗਊ ਕਤਲ ਨਾ ਕਰਨ ਵਾਲੀ ਚੁਣੌਤੀ ਉਤਾਰ ਦਿੱਤੀ ਗਈ, ਉਥੇ 1871 ਤਕ ਹਾਲਾਤ ਅਜਿਹੇ ਬਣ ਗਏ ਕਿ ਗਊ ਦਾ ਮਾਸ ਗਲੀਆਂ ਵਿਚ ਟੋਕਰਿਆਂ ਵਿਚ ਪਾ ਕੇ ਅਤੇ ਹੋਕੇ ਦੇ ਕੇ ਵਿਕਣ ਲੱਗ ਪਿਆ।
12 ਜਨਵਰੀ 1872 ਦਾ ਵਾਕਿਆ ਹੈ ਕਿ ਨੰਬਰਦਾਰ ਗੁਰਮੁਖ ਸਿੰਘ ਫਰਵਾਹੀ ਭੈਣੀ ਸਾਹਿਬ ਵਿਖੇ ਮਾਘੀ ਦੇ ਮੇਲੇ 'ਤੇ ਜਾਂਦਾ ਸੀ ਅਤੇ ਰਸਤੇ ਵਿਚ ਇਕ ਮੁਸਲਮਾਨ ਨਾਲ ਬਲਦ 'ਤੇ ਜ਼ਿਆਦਾ ਭਾਰ ਲੱਦਣ ਅਤੇ ਉਪਰ ਆਪ ਚੜ੍ਹ ਕੇ ਬੈਠਣ ਕਾਰਨ ਝਗੜਾ ਹੋ ਗਿਆ। ਗੱਲ ਕੋਤਵਾਲੀ ਤਕ ਪਹੁੰਚ ਗਈ ਜਿਥੇ ਉਲਟਾ ਗੁਰਮੁਖ ਸਿੰਘ ਨੂੰ ਹੀ ਬੁਰਾ-ਭਲਾ ਬੋਲਿਆ ਗਿਆ ਅਤੇ ਉਥੇ ਬਲਦ ਨੂੰ ਵੀ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ ਗੁਰਮੁਖ ਸਿੰਘ ਨੇ ਭੈਣੀ ਸਾਹਿਬ ਵਿਖੇ ਗਰਮਦਲੀਆਂ ਦੇ ਨਾਮਧਾਰੀ ਜਥੇ ਨੂੰ ਦੱਸ ਦਿੱਤਾ ਤਾਂ ਸਿੰਘਾਂ ਦਾ ਖੂਨ ਉਬਾਲੇ ਖਾਣ ਲੱਗਾ। ਨਾਮਧਾਰੀਆਂ ਵਲੋਂ ਪਹਿਲਾਂ ਅੰਮ੍ਰਿਤਸਰ ਦਰਬਾਰ ਸਾਹਿਬ ਅਤੇ ਰਾਏਕੋਟ ਵਿਖੇ ਵੀ ਬੁੱਚੜ ਕਤਲ ਕਰ ਦਿੱਤੇ ਗਏ ਸਨ ਪਰ ਫਿਰ ਵੀ ਬੁੱਚੜ ਬਾਜ ਨਹੀਂ ਆਏ ਸਨ ਅਤੇ ਇਸ ਘਟਨਾ ਨੇ ਬਲਦੀ 'ਤੇ ਤੇਲ ਪਾ ਕੇ ਨਾਮਧਾਰੀ ਸੂਰਬੀਰਾਂ ਅੰਦਰ ਹੋਰ ਭਾਂਬੜ ਬਾਲ ਦਿੱਤੇ। ਭਾਵੇਂ ਸਤਿਗੁਰੂ ਰਾਮ ਸਿੰਘ ਜੀ ਨੇ ਜੋਸ਼ ਵਿਚ ਆਏ ਸਿੰਘਾਂ ਨੂੰ ਵਰਜਿਆ ਕਿ ''ਅਜੇ ਫਸਲ ਪੱਕੀ ਨਹੀਂ ਤੁਸੀਂ ਰੁਕ ਜਾਓ, ਸਮਾਂ ਆਉਣ 'ਤੇ ਸੰਗਰਾਮ ਕਰਾਂਗੇ।'' ਪਰ ਸਿੰਘ ਜੋਸ਼ ਵਿਚ ਸਨ ਅਤੇ ਉਨ੍ਹਾਂ ਆਖਿਆ ''ਗੁਰੂ ਤੇਗ ਬਹਾਦਰ ਜੀ ਦ੍ਰਿਸ਼ਟਾਂਤ ਦੇ ਕੇ ਕਹਿ ਰਹੇ ਹਨ ਕਿ ਧਰਮ ਦੀ ਰੱਖਿਆ ਲਈ ਬਲੀਦਾਨ ਦੀ ਲੋੜ ਹੈ।''
ਅਕਾਲ ਬੂੰਗੇ ਵਿਖੇ ਸ. ਹੀਰਾ ਸਿੰਘ ਨੇ ਮਿਆਨ ਵਿਚੋਂ ਤਲਵਾਰ ਕੱਢ ਕੇ ਧਰਤੀ 'ਤੇ ਇਕ ਲੀਕ ਖਿੱਚ ਦਿੱਤੀ ਅਤੇ ਵੰਗਾਰ ਕੇ ਆਖਿਆ ''ਜਿਸ ਨੇ ਦੇਸ਼ ਦੀ ਆਜ਼ਾਦੀ ਅਤੇ ਗਊ ਰੱਖਿਆ ਲਈ ਬਲੀਦਾਨ ਦੇਣਾ ਹੈ ਉਹ ਲਕੀਰ ਟੱਪ ਕੇ ਇਧਰ ਆ ਜਾਵੇ।''
125 ਸਿੰਘਾਂ ਦੇ ਜਥੇ ਨੇ ਤਲਵਾਰ ਨਾਲ ਖਿੱਚੀ ਲੀਕ ਟੱਪੀ। ਸਿੰਘਾਂ ਨੇ ਹਥਿਆਰਾਂ ਦੀ ਪ੍ਰਾਪਤੀ ਲਈ ਮਲੌਦ ਵਿਖੇ ਬਦਨ ਸਿੰਘ ਦੀ ਹਵੇਲੀ 'ਤੇ ਹਮਲਾ ਕੀਤਾ। ਮਾਲੇਰਕੋਟਲਾ ਰਿਆਸਤ ਦੇ ਖਜ਼ਾਨੇ 'ਤੇ ਹਮਲਾ ਕੀਤਾ। ਬੁੱਚੜਖਾਨੇ 'ਤੇ ਹਮਲਾ ਕਰ ਕੇ ਗਊਆਂ ਦੇ ਰੱਸੇ ਵੱਢੇ ਅਤੇ ਬੁੱਚੜਾਂ ਨੂੰ ਪਾਰ ਬੁਲਾ ਦਿੱਤਾ। ਇਸ 14-15 ਜਨਵਰੀ ਦੀ ਦੋ ਦਿਨ ਦੀ ਲੜਾਈ ਵਿਚ 10 ਬੁੱਚੜ ਮਰੇ ਅਤੇ 17 ਜ਼ਖ਼ਮੀ ਹੋਏ, 9 ਸਿੰਘ ਸ਼ਹੀਦ ਹੋਏ ਅਤੇ 38 ਜ਼ਖ਼ਮੀ ਹੋਏ। ਆਪਣਾ ਕੰਮ ਕਰਕੇ ਭਾਵ ਬੁੱਚੜਾਂ ਨੂੰ ਕਤਲ ਕਰਕੇ ਸਿੰਘਾਂ ਨੇ ਆਪਣੇ ਆਪ ਨੂੰ ਆਤਮਸਮਰਪਣ ਕਰ ਦਿੱਤਾ। ਗ੍ਰਿਫਤਾਰ ਕੀਤੇ ਕੁਲ ਸਿੰਘਾਂ ਦੀ ਗਿਣਤੀ 68 ਸੀ।
ਅੰਗਰੇਜ਼ ਅਫਸਰ ਡਿਪਟੀ ਕਮਿਸ਼ਨਰ ਮਿ. ਐੱਲ. ਕਾਵਨ ਨੇ 17 ਜਨਵਰੀ 1872 ਦੀ ਸ਼ਾਮ ਨੂੰ ਮਾਲੇਰਕੋਟਲਾ ਦੇ ਰੱਕੜ ਵਿਚ 9 ਤੋਪਾਂ ਬੀੜ ਲਈਆਂ ਅਤੇ ਸਿੰਘਾਂ ਨੂੰ ਤੋਪਾਂ ਨਾਲ ਪਿੱਠ ਕਰਕੇ ਰੱਸਿਆਂ ਨਾਲ ਬੰਨ੍ਹ ਕੇ ਉਡਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਪਰ ਸਿੰਘਾਂ ਆਖਿਆ, ''ਪਿੱਠ ਕਰਨਾ ਸੂਰਮੇ ਦਾ ਕੰਮ ਨਹੀਂ, ਅਸੀਂ ਦੇਸ਼ ਕੌਮ ਅਤੇ ਗਊ ਰੱਖਿਆ ਲਈ ਸਿਰਾਂ 'ਤੇ ਕੱਫਣ ਬੰਨ੍ਹ ਕੇ ਸ਼ਹੀਦ ਹੋਣ ਲਈ ਆਏ ਹਾਂ, ਅਸੀਂ ਖੁਦ ਛਾਤੀਆਂ ਤਾਣ ਕੇ ਸ਼ਹੀਦ ਹੋਵਾਂਗੇ। 7 ਤੋਪਾਂ 7 ਵਾਰ ਚੱਲੀਆਂ ਅਤੇ 49 ਸਿੰਘ ਪਲਾਂ ਵਿਚ ਹੀ ਤੂੰਬਾ-ਤੂੰਬਾ ਹੋ ਉੱਡ ਸ਼ਹੀਦ ਹੋ ਗਏ। ਇਕ ਛੋਟੇ ਬਾਲਕ ਬਿਸ਼ਨ ਸਿੰਘ ਨੂੰ ਮੇਮ ਦੇ ਕਹਿਣ 'ਤੇ ਕਾਵਨ ਨੇ ਇਹ ਕਹਿ ਕੇ ਮੁਆਫ ਕਰਨ ਦਾ ਵਾਅਦਾ ਕੀਤਾ ਕਿ ਜੇਕਰ ਇਹ ਕਹਿ ਦੇਵੇ ਮੈਂ ਰਾਮ ਸਿੰਘ ਦਾ ਸਿੱਖ ਨਹੀਂ ਤਾਂ ਮੈਂ ਮੁਆਫ ਕਰ ਦੇਵਾਂਗਾ ਪਰ 12 ਸਾਲਾ ਬਾਲਕ ਬਿਸ਼ਨ ਸਿੰਘ ਅੰਗਰੇਜ਼ ਦੀ ਦਾੜ੍ਹੀ ਨੂੰ ਝਪਟ ਪਿਆ ਤੇ ਕੋਲ ਖੜ੍ਹੇ ਸਿਪਾਹੀਆਂ ਨੇ ਬਿਸ਼ਨ ਸਿੰਘ ਨੂੰ ਤਲਵਾਰਾਂ ਨਾਲ ਸ਼ਹੀਦ ਕਰ ਦਿੱਤਾ।
18 ਜਨਵਰੀ ਨੂੰ ਮੁਕੱਦਮਾ ਦਾਇਰ ਕਰਕੇ 16 ਸਿੰਘਾਂ ਨੂੰ ਹੋਰ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਵਰਿਆਮ ਸਿੰਘ ਦੀ ਤੋਪਾਂ ਅੱਗੇ ਢੀਮਾਂ ਰੱਖ ਕੇ ਸ਼ਹੀਦ ਹੋਣ ਦੀ ਗਾਥਾ ਦਾ ਕੋਈ ਸਾਨੀ ਨਹੀਂ। 18 ਜਨਵਰੀ ਨੂੰ ਸਤਿਗੁਰੂ ਰਾਮ ਸਿੰਘ ਅਤੇ ਸੂਬਿਆਂ ਨੂੰ ਇਲਾਹਾਬਾਦ ਲਈ ਜਲਾਵਤਨ ਕਰ ਦਿੱਤਾ। ਬਰਮਾ ਵਿਚੋਂ ਸਤਿਗੁਰੂ ਰਾਮ ਸਿੰਘ ਨੇ 64 ਹੁਕਮਨਾਮੇ ਭੇਜੇ। ਇਕ ਹੁਕਮਨਾਮੇ ਵਿਚ ਸਤਿਗੁਰੂ ਰਾਮ ਸਿੰਘ ਜੀ ਨੇ ਗਊ ਸੰਬੰਧੀ ਲਿਖਿਆ ਹੈ, ''ਇਕ ਗਾਈ ਦਾ ਤਰਸ ਠੀਕ ਆਉਂਦਾ ਹੈ, ਹੁਣ ਭੀ, ਜੋ ਗਾਈ ਮੇਂ ਬਹੁਤ ਗੁਣ ਹੈਣ, ਔਗੁਣ ਕੋਈ ਵੀ ਨਹੀਂ, ਵਿਚਾਰ ਲੇਹੁ।''

  • ਮਹਾਰਾਜਾ ਰਣਜੀਤ ਸਿੰਘ ਜੀ
  • ਦਲੀਪ ਸਿੰਘ

ਆਦਰਸ਼ ਭਗਤ ਹਨੂਮਾਨ

NEXT STORY

Stories You May Like

  • change in digital censorship it defense and hm will get special powers
    ਡਿਜੀਟਲ ਸੈਂਸਰਸ਼ਿਪ 'ਚ ਵੱਡਾ ਬਦਲਾਅ:  IT , ਰੱਖਿਆ ਅਤੇ ਗ੍ਰਹਿ ਮੰਤਰਾਲੇ ਨੂੰ ਮਿਲਣਗੇ ਵਿਸ਼ੇਸ਼ ਅਧਿਕਾਰ
  • farsa wale baba  death  gau rakshak
    ਗਊ ਰੱਖਿਅਕ 'ਫਰਸਾ ਵਾਲੇ ਬਾਬਾ' ਦੀ ਸ਼ੱਕੀ ਹਾਲਾਤ 'ਚ ਮੌਤ, ਗੁੱਸੇ 'ਚ ਭੀੜ ਵਲੋਂ ਹਾਈਵੇਅ ਜਾਮ
  • us secretary of defence pete hegseth on war against iran
    'ਅੱਜ ਈਰਾਨ 'ਤੇ ਹੋਵੇਗਾ ਸਭ ਤੋਂ ਵੱਡਾ ਹਮਲਾ', ਅਮਰੀਕੀ ਰੱਖਿਆ ਮੰਤਰੀ ਦਾ ਵੱਡਾ ਖੁਲਾਸਾ
  • ministry of defence  indian army  defence agreements  signatures
    ਸਰਕਾਰ ਨੇ 858 ਕਰੋੜ ਰੁਪਏ ਦੇ 2 ਰੱਖਿਆ ਸਮਝੌਤਿਆਂ 'ਤੇ ਕੀਤੇ ਹਸਤਾਖਰ
  • 6 killed  142 injured in uae   defence ministry
    ਖੇਤਰੀ ਤਣਾਅ ਦਰਮਿਆਨ UAE 'ਚ 6 ਲੋਕਾਂ ਦੀ ਮੌਤ ਤੇ 142 ਜ਼ਖਮੀ : ਰੱਖਿਆ ਮੰਤਰਾਲਾ
  • uae air defense  intercepts 13 missiles  27 drones
    ਯੂਏਈ ਹਵਾਈ ਰੱਖਿਆ ਪ੍ਰਣਾਲੀ ਨੇ 13 ਮਿਜ਼ਾਈਲਾਂ ਤੇ 27 ਡਰੋਨ ਕੀਤੇ ਤਬਾਹ
  • the freedom to maintain one s religion
    ਆਪਣਾ ਧਰਮ ਬਣਾਈ ਰੱਖਣ ਦੀ ‘ਆਜ਼ਾਦੀ’!
  • fighter aircraft upgrade  india  s revolutionary step in air defense
    ਲੜਾਕੂ ਜਹਾਜ਼ ਅਪਗ੍ਰੇਡ : ਭਾਰਤ ਦਾ ਹਵਾਈ ਰੱਖਿਆ ’ਚ ਇਨਕਲਾਬੀ ਕਦਮ
  • gurjot kaur of british olivia school becomes international shooting player
    ਬ੍ਰਿਟਿਸ਼ ਓਲੀਵੀਆ ਸਕੂਲ ਦੀ ਗੁਰਜੋਤ ਕੌਰ ਬਣੀ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰੀ
  • jalandhar police dav school principal  s mobile hacked
    ਜਲੰਧਰ ਦੇ ਪੁਲਸ DAV ਸਕੂਲ ਦੀ ਪ੍ਰਿੰਸੀਪਲ ਦਾ ਮੋਬਾਈਲ ਹੈਕ, ਠੱਗਾਂ ਨੇ ਜਾਣਕਾਰਾਂ...
  • heavy rain alert issued in punjab
    ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ 1 ਅਪ੍ਰੈਲ ਤੱਕ ਹੋਈ ਵੱਡੀ ਭਵਿੱਖਬਾਣੀ,...
  • farmers will face fertilizer shortage if the gulf war lasts longer
    ਵੱਡੀ ਮੁਸੀਬਤ 'ਚ ਘਿਰ ਸਕਦੇ ਨੇ ਕਿਸਾਨ! ਖਾੜੀ ਜੰਗ ਲੰਬੀ ਚੱਲਣ ਦਾ ਹੋਵੇਗਾ ਡੂੰਘਾ...
  • long power cut to occur in punjab on sunday
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
  • indian education vision is the real basis of self reliant india  desh raj
    ਭਾਰਤੀ ਸਿੱਖਿਆ ਦ੍ਰਿਸ਼ਟੀ ਹੀ ਆਤਮ-ਨਿਰਭਰ ਭਾਰਤ ਦਾ ਅਸਲ ਆਧਾਰ: ਦੇਸ ਰਾਜ
  • snatcher  robbery under the pretext of making a phone call in jalandhar
    ਜਲੰਧਰ 'ਚ ਐਕਟਿਵਾ ਸਵਾਰ ਲੁਟੇਰੇ ਨੇ ਫੋਨ ਕਰਨ ਦੇ ਬਹਾਨੇ ਕੀਤੀ ਲੁੱਟ, ਵਿਅਕਤੀ...
  • jalandhar municipal corporation budget
    ਚਰਚਾ 'ਚ ਜਲੰਧਰ ਦਾ ਨਗਰ ਨਿਗਮ, ਸ਼ੌਕੀਨਾਂ ਵਾਲੀ ਗੱਡੀ ਥਾਰ ਖ਼ਰੀਦਣ ਦੀ ਪਲਾਨਿੰਗ
Trending
Ek Nazar
ipl 2026 rcb vs srh playing 11

IPL ਦੇ ਪਹਿਲੇ ਹੀ ਮੈਚ 'ਚ 3 ਖਿਡਾਰੀਆਂ ਦਾ ਡੈਬਿਊ, ਇਨ੍ਹਾਂ ਧਾਕੜਾਂ ਨੂੰ...

xiaomi  s cheap phone launched in india

6300mAh ਦੀ ਦਮਦਾਰ ਬੈਟਰੀ ਵਾਲਾ Xiaomi ਦਾ ਸਸਤਾ ਫੋਨ ਲਾਂਚ

police lathicharge on hooligans at babbu maan  s show in gurdaspur

ਗੁਰਦਾਸਪੁਰ 'ਚ ਬੱਬੂ ਮਾਨ ਦੇ ਸ਼ੋਅ 'ਚ ਪੁਲਸ ਵੱਲੋਂ ਹੁੱਲੜਬਾਜ਼ਾਂ 'ਤੇ...

dating apps have become a big threat in punjab

ਤੁਸੀਂ ਵੀ ਰਹੋ ਥੋੜ੍ਹਾ ਸਾਵਧਾਨ! ਪੰਜਾਬ 'ਚ ਡੇਟਿੰਗ ਐਪਸ ਬਣੇ ਵੱਡਾ ਖ਼ਤਰਾ, ਇੰਝ...

lava 17th anniversary offer

17ਵੀਂ ਵਰ੍ਹੇਗੰਢ ਮੌਕੇ Lava ਦਾ ਵੱਡਾ ਆਫਰ! ਇਸ ਸਮਾਰਟਫੋਨ 'ਤੇ ਮਿਲ ਰਿਹਾ ਬੰਪਰ...

another big statement by gurpreet ghuggi on the 5 crore issue

5 ਕਰੋੜ ਵਾਲੇ ਮਸਲੇ 'ਤੇ ਗੁਰਪ੍ਰੀਤ ਘੁੱਗੀ ਦਾ ਇਕ ਹੋਰ ਵੱਡਾ ਬਿਆਨ, ਸਾਹਮਣੇ ਰੱਖ...

famous youtuber anurag doval becomes a father

ਪਿਤਾ ਬਣਿਆ ਮਸ਼ਹੂਰ Youtuber ਅਨੁਰਾਗ ਡੋਭਾਲ; ਘਰ ਗੂੰਜੀ ਬੱਚੇ ਦੀ ਕਿਲਕਾਰੀ

police bust prostitution racket in this hotel in punjab

ਪੰਜਾਬ ਦੇ ਇਸ ਹੋਟਲ 'ਚ ਪੁਲਸ ਵੱਲੋਂ ਦੇਹ ਵਪਾਰ ਦਾ ਪਰਦਾਫਾਸ਼! ਮੁੰਡੇ-ਕੁੜੀਆਂ ਫੜੇ

shimla police  haryana youth  arrested  swift car

ਸ਼ਿਮਲਾ ਪੁਲਸ ਦੀ ਵੱਡੀ ਕਾਰਵਾਈ: ਹਰਿਆਣਾ ਦੇ 5 ਨੌਜਵਾਨ 94 ਗ੍ਰਾਮ ਚਿੱਟੇ ਸਮੇਤ...

famous actor passes away

ਮਸ਼ਹੂਰ ਕੋਰੀਆਈ ਅਦਾਕਾਰ ਦੀ ਘਰ 'ਚੋਂ ਮਿਲੀ ਲਾਸ਼, ਫਿਲਮੀ ਜਗਤ 'ਚ ਸੋਗ ਦੀ ਲਹਿਰ

after gurpreet ghuggi freshy canadian also went live

'ਬੱਸ 24 ਘੰਟੇ ਰੁਕੋ, ਸੱਚ ਸਭ ਦੇ ਸਾਹਮਣੇ ਆਵੇਗਾ'; Gurpreet Ghuggi ਮਗਰੋਂ...

varun dhawan on daughter  s developmental dysplasia of the hip diagnosis

ਵਰੁਣ ਧਵਨ ਨੇ ਆਪਣੀ ਧੀ ਦੀ ਬੀਮਾਰੀ ਬਾਰੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ ਨਹੀਂ...

rent dispute  girl  police  encounter  accused

ਕਿਰਾਏ ਦੇ ਵਿਵਾਦ 'ਚ ਕੁੜੀ ਦਾ ਕਤਲ ਕਰਨ ਵਾਲੇ 'ਦਰਿੰਦੇ' ਦਾ ਪੁਲਸ ਨੇ ਕੀਤਾ...

rrr fame actor  s brother passes away

RRR ਫੇਮ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਭਰਾ ਦੀ ਹੋਈ ਮੌਤ

rajshri deshpande opens up about  breaking down  after breast cancer diagnosis

ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ 'ਚ ਹੀ ਫੁੱਟ-ਫੁੱਟ ਰੋਈ...

world s tallest building hit by lightning as dubai suffers flooding

ਦੁਬਈ 'ਚ ਕੁਦਰਤ ਦਾ ਕਹਿਰ! 'ਬੁਰਜ ਖਲੀਫਾ' 'ਤੇ ਡਿੱਗੀ ਅਸਮਾਨੀ ਬਿਜਲੀ, ਭਾਰੀ ਮੀਂਹ...

ashok kharat hiv test report

ਢੋਂਗੀ ਬਾਬਾ ਖਰਾਤ ਦੀ ਆ ਗਈ HIV ਟੈਸਟ ਰਿਪੋਰਟ, 100 ਤੋਂ ਵਧੇਰੇ ਔਰਤਾਂ ਨੂੰ...

ipl 2026 rcb

ਵਾਲ-ਵਾਲ ਬਚਿਆ RCB ਦਾ ਸਟਾਰ ਖਿਡਾਰੀ! ਅਭਿਆਸ ਦੌਰਾਨ ਵਾਪਰਿਆ ਵੱਡਾ ਹਾਦਸਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਧਰਮ ਦੀਆਂ ਖਬਰਾਂ
    • worship goddess siddhidatri on the ninth day
      Chaitra Navratri 2026 : ਨੌਵੀਂ ਤਿਥੀ 'ਤੇ ਇਸ ਵਿਧੀ ਨਾਲ ਕਰੋ ਮਾਂ ਸਿੱਧੀਦਾਤਰੀ...
    • don t forget to keep a tulsi plant in this direction of the house
      ਘਰ ਦੀ ਇਸ ਦਿਸ਼ਾ 'ਚ ਭੁੱਲ ਕੇ ਵੀ ਨਾ ਰੱਖੋ ਤੁਲਸੀ ਦਾ ਪੌਦਾ, ਹੋ ਸਕਦੈ ਵੱਡਾ...
    • the fortune of these 4 zodiac signs will shine till sunday
      ਐਤਵਾਰ ਤੱਕ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ; ਨੋਟਾਂ ਦਾ ਵਰ੍ਹੇਗਾ ਮੀਂਹ
    • chaitra navratri ashtami rashifal golden time
      ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਖੂਬ ਬਰਸੇਗਾ...
    • puri jagannath temple ratna bhandar gold silver
      ਜਗਨਨਾਥ ਪੁਰੀ ਮੰਦਰ 'ਚ ਆ ਵੜੇ RBI ਦੇ ਅਧਿਕਾਰੀ ! 48 ਸਾਲ ਬਾਅਦ ਖੁੱਲ੍ਹਿਆ ਰਤਨ...
    • when to perform kanya puja on the occasion of navratri ashtami
      Chaitra Navratri 2026 : ਨਰਾਤਿਆਂ ਦੀ ਅਸ਼ਟਮੀ ਮੌਕੇ ਕਦੋਂ ਕਰੀਏ ਕੰਨਿਆ ਪੂਜਨ,...
    • march 26 or 27 know when is kanya puja
      Chaitra Navratri 2026 : 26 ਜਾਂ 27 ਮਾਰਚ ? ਜਾਣੋ ਕਦੋਂ ਹੈ ਕੰਨਿਆ ਪੂਜਨ ਦੀ...
    • children who are connected to religion are happier
      ਧਰਮ ਨਾਲ ਜੁੜੇ ਬੱਚੇ ਹੁੰਦੇ ਨੇ ਜ਼ਿਆਦਾ ਖੁਸ਼ਕਿਸਮਤ! 70 ਦੇਸ਼ਾਂ ਦੀ ਰਿਪੋਰਟ 'ਚ...
    • worship goddess kalratri on the seventh day of navratri
      ਮਾਂ ਕਾਲਰਾਤਰੀ ਦੀ ਕਿਰਪਾ ਨਾਲ ਟਲਣਗੇ ਵੱਡੇ ਤੋਂ ਵੱਡੇ ਸੰਕਟ! ਸੱਤਵੇਂ ਨਰਾਤੇ 'ਤੇ...
    • coconut remedy can change fate
      ਨਾਰੀਅਲ ਦਾ ਇਹ ਛੋਟਾ ਜਿਹਾ ਉਪਾਅ ਰਾਤੋ-ਰਾਤ ਬਦਲ ਸਕਦਾ ਹੈ ਕਿਸਮਤ, ਬਸ ਕਰ ਲਓ ਇਹ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +