ਸਿਡਨੀ- ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੇ ਭਾਰਤ ਦੀ ਟੈਸਟ ਲੜੀ 'ਚ 0-2 ਨਾਲ ਹਾਰ ਦੇ ਬਾਵਜੂਦ ਆਸਟ੍ਰੇਲੀਆ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਉਸ ਨੂੰ ਘੱਟ ਮੰਨ ਕੇ ਨਾ ਚੱਲੇ ਅਤੇ ਮਹਿਮਾਨ ਟੀਮ ਜਦੋਂ ਅਗਲੇ ਮਹੀਨੇ ਸ਼ੁਰੂ ਹੋ ਰਹੇ ਵਿਸ਼ਵ ਕੱਪ ਦਾ ਖਿਤਾਬ ਬਚਾਉਣ ਲਈ ਉਤਰੇਗੀ ਤਾਂ ਉਹ ਆਤਮਵਿਸ਼ਵਾਸ ਨਾਲ ਭਰੀ ਹੋਵੇਗੀ।
ਹਸੀ ਨੇ ਕਿਹਾ ਕਿ ਭਾਰਤ ਲਈ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਆਸਟ੍ਰੇਲੀਆ ਵਿਖੇ ਹੀ ਹੈ। ਉਹ ਹੁਣ ਇੱਥੋਂ ਦੇ ਹਾਲਾਤਾਂ, ਪਿੱਚ ਦੀ ਰਫ਼ਤਾਰ ਤੇ ਬਾਊਂਸ ਤੋਂ ਭਲੀ-ਭਾਂਤ ਜਾਣੂ ਹੋ ਗਏ ਹਨ। ਉਹ ਤਿਕੋਣੀ ਲੜੀ ਵੀ ਖੇਡਣਗੇ ਜਿਸ 'ਚ ਇੰਗਲੈਂਡ ਵੀ ਸ਼ਾਮਲ ਹੈ। ਸੋ, ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਉਹ ਲੈਅ 'ਚ ਹੋਣਗੇ ਅਤੇ ਉਨ੍ਹਾਂ ਦੇ ਟੈਸਟ ਨਤੀਜੇ ਨੂੰ ਦੇਖ ਕੇ ਕਿਸੇ ਨੂੰ ਵੀ ਉਨ੍ਹਾਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਉਹ ਵਨਡੇ ਫਾਰਮੈੱਟ 'ਚ ਬਹਤੁ ਭਰੋਸੇਮੰਦ ਟੀਮ ਹੈ।
ਭਾਰਤ ਦੇ ਪ੍ਰਦਰਸ਼ਨ 'ਤੇ ਗੱਲਬਾਤ ਕਰਦਿਆਂ ਹਸੀ ਨੇ ਕਿਹਾ ਕਿ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਵਧੀਆ ਖੇਡ ਦਿਖਾਈ ਹੈ ਪਰ ਗੇਂਦਬਾਜ਼ੀ 'ਚ ਅਨੁਸ਼ਾਸਨ ਦੀ ਘਾਟ ਹੈ।
ਮੈਸੀ ਨੂੰ ਪਿਛਾੜ ਕੇ ਰੋਨਾਲਡੋ ਨੇ ਜਿੱਤਿਆ ਬੈਲੂਨ ਡੀ'ਓਰ 2014
NEXT STORY