ਕ੍ਰਿਸਟੀਆਨੋ ਰੋਨਾਲਡੋ ਨੇ 2014 ਦਾ ਦੁਨੀਆ ਦਾ ਸਭ ਤੋਂ ਵਧੀਆ ਫੁੱਟਬਾਲ ਖਿਡਾਰੀ ਦਾ ਐਵਾਰਡ 'ਫੀਫਾ ਬੈਲੂਨ ਡੀ'ਓਰ' ਤੀਜੀ ਵਾਰ ਜਿੱਤ ਲਿਆ ਹੈ।
ਪੁਰਤਗਾਲ ਕਪਤਾਨ ਰੋਨਾਲਡੋ ਨੇ ਫੀਫਾ ਦੇ 209 ਮੈਂਬਰ ਦੇਸ਼ਾਂ ਦੀਆਂ ਕੌਮੀ ਟੀਮਾਂ ਦੇ ਕਪਤਾਨਾਂ ਅਤੇ ਕੋਚਾਂ ਤੋਂ ਇਲਾਵਾ ਕੁਝ ਚੋਣਵੇਂ ਪੱਤਰਕਾਰਾਂ ਵਲੋਂ ਪਈਆਂ ਵੋਟਾਂ 'ਚ ਜਰਮਨੀ ਗੋਲਕੀਪਰ ਮੈਨੂਅਲ ਨੂਏਰ ਅਤੇ ਚਾਰ ਵਾਰ ਐਵਾਰਡ ਜਿੱਤ ਚੁੱਕੇ ਲਿਓਨਲ ਮੈਸੀ ਨੂੰ ਮਾਤ ਦਿੱਤੀ।
ਰੋਨਾਲਡੋ ਨੇ ਫੁੱਟਬਾਲ ਦੇ ਇਸ ਸਰਵਉੱਚ ਨਿੱਜੀ ਸਨਮਾਨ ਨੂੰ ਬਰਕਰਾਰ ਰੱਖਿਆ ਹੈ, ਉਸ ਨੇ ਪਿਛਲੇ ਸਾਲ ਰੀਅਲ ਮੈਡ੍ਰਿਡ ਤੇ ਪੁਰਤਗਾਲ ਵਲੋਂ 61 ਗੋਲ ਕੀਤੇ ਸਨ। ਚੈਂਪੀਅਨ ਲੀਗ ਸੈਸ਼ਨ 'ਚ ਉਸ ਵਲੋਂ ਕੀਤੇ 17 ਰਿਕਾਰਡ ਗੋਲਾਂ ਦੀ ਮਦਦ ਨਾਲ ਉਸ ਦਾ ਕਲੱਬ 10ਵਾਂ ਯੂਰੋਪੀਅਨ ਕੱਪ ਖਿਤਾਬ ਜਿੱਤਣ 'ਚ ਕਾਮਯਾਬ ਰਿਹਾ ਸੀ।
ਕੁੜੀਆਂ ਦੇ ਐਵਾਰਡ 'ਚ, ਜਰਮਨੀ ਮਿੱਡਫੀਲਡਰ ਨਾਦਾਈਨ ਕੇਸਲਰ ਨੇ ਬ੍ਰਾਜ਼ੀਲ ਦੀ ਮਾਰਟਾ ਅਤੇ ਅਮਰੀਕੀ ਫਾਰਵਰਡ ਐਬੇ ਵਾਮਬਾਚ ਨੂੰ ਹਰਾ ਕੇ ਇਹ ਐਵਾਰਡ ਜਿੱਤਿਆ।
ਬੱਲੇਬਾਜ਼ੀ 'ਚ ਸੁਧਾਰ ਹੋਇਆ ਪਰ ਗੇਂਦਬਾਜ਼ੀ ਨਹੀਂ ਸੁਧਰੀ: ਦ੍ਰਾਵਿੜ
NEXT STORY