ਬਣਾਉਣ ਲਈ ਸਮੱਗਰੀ:-
ਪੋਹਾ- 150 ਗ੍ਰਾਮ
ਹਲਦੀ- 1 ਚੌਥਾਈ ਚਮਚ
ਰਾਈ- 1 ਚੌਥਾਈ ਚਮਚ
ਮਿਰਚ- 2
ਕੜੀ ਪੱਤਾ- 6/7
ਨਮਕ ਸੁਆਦ ਅਨੁਸਾਰ
ਚੀਨੀ- 1 ਚੌਥਾਈ ਚਮਚ
ਕਿਸ਼ਮਿਸ਼- 1 ਟੇਬਲ ਚਮਚ
ਧਨੀਆ
ਹਰੇ ਮਟਰ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਪੋਹੇ ਨੂੰ ਬਣਾਉਣ ਲਈ ਇਕ ਛਲਨੀ ਲਓ। ਉਸ 'ਚ ਪੋਹਾ ਪਾਓ। ਛਲਨੀ ਸਮੇਤ ਪੋਹੇ ਨੂੰ ਇਕ ਭਾਂਡੇ 'ਚ ਪਾਣੀ ਪਾ ਕੇ ਭਿਓ ਕੇ ਹਟਾ ਲਓ। ਉਸ ਤੋਂ ਬਾਅਦ ਪੋਹੇ ਨੂੰ ਇਕ ਪਲੇਟ 'ਚ ਪਾ ਕੇ ਉਸ 'ਚ ਨਮਕ ਅਤੇ ਖੰਡ ਮਿਲਾ ਲਓ। ਪੋਹੇ ਨੂੰ ਅਜਿਹੇ ਹੀ ਪੰਜ ਲਈ ਖੁੱਲ੍ਹਾ ਛੱਡ ਦਿਓ। ਉਸ ਤੋਂ ਬਾਅਦ ਇਕ ਕੜਾਹੀ 'ਚ ਇਕ ਟੇਬਲ ਸਪੂਨ ਤੇਲ ਪਾ ਕੇ ਗਰਮ ਕਰੋ ਅਤੇ ਉਸ 'ਚ ਰਾਈ ਪਾਓ।
ਉਸ 'ਚ 6-7 ਕੜੀ ਪੱਤੇ ਪਾਓ। ਉਸ ਤੋਂ ਬਾਅਦ ਹਲਦੀ ਪਾਊਡਰ, ਹਰੀ ਮਿਰਚ, ਅਤੇ ਮਟਰ ਪਾ ਕੇ ਉਸ ਨੂੰ ਭੁੰਨ੍ਹ ਲਓ। ਉਸ ਤੋਂ ਬਾਅਦ ਉਸ 'ਚ ਪੋਹਾ ਪਾ ਲਓ। ਇਸ ਤੋਂ ਉਸ 'ਚ ਕਿਸ਼ਮਿਸ਼, ਹਰੀ ਧਨੀਆ ਪਾਓ। ਧਿਆਨ ਰੱਖੋ ਕੇ ਪੋਹਾ ਸਜ਼ਾਉਣ ਲਈ ਉਸ ਉੱਪਰ ਕਈ ਚੀਜ਼ਾਂ ਦੀ ਸਜ਼ਾਵਟ ਕਰ ਲਓ। ਤੁਹਾਡਾ ਪੋਹਾ ਬਣ ਕੇ ਤਿਆਰ ਹੈ।
ਚੰਦਰਮਾ ਦੀ ਕਲਾਸ 'ਚ ਪਹੁੰਚਿਆ ਚੀਨ ਦਾ ਮਾਨਵ ਰਹਿਤ ਪ੍ਰੀਥਣ ਯਾਨ
NEXT STORY