ਹਮੇਸ਼ਾ ਹੀ ਲੜਕੀਆਂ ਨੂੰ ਆਪਣੀ ਸੁੰਦਰਤਾ ਨੂੰ ਵਧਾਉਣ ਲਈ ਚਮੜੀ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈ। ਖਾਸ ਕਰਕੇ ਤਾਂ ਸਰਦੀਆਂ ਦੇ ਦਿਨਾਂ 'ਚ ਚਮੜੀ ਕਾਫੀ ਰੁੱਖੀ ਜਿਹੀ ਹੋ ਜਾਂਦੀ ਹੈ ਅਤੇ ਇਨ੍ਹਾਂ ਦਿਨਾਂ 'ਚ ਚਮੜੀ ਦਾ ਕੁਝ ਖਾਸ ਧਿਆਨ ਰੱਖਣਾ ਪੈਂਦਾ ਹੈ।
1. ਸਰਦੀਆਂ ਦੇ ਦਿਨਾਂ 'ਚ ਲੋਕ ਜ਼ਿਆਦਾਤਰ ਗਰਮ ਪਾਣੀ ਨਾਲ ਨਹਾਉਂਦੇ ਹਨ ਜਿਸ ਨਾਲ ਚਮੜੀ 'ਚ ਸੁੱਕਾਪਣ ਆ ਜਾਂਦਾ ਹੈ। ਹਮੇਸ਼ਾ ਹੀ ਗੁਨਗੁਨੇ ਅੇਤ ਸਹਿਣ ਯੋਗ ਪਾਣੀ ਨਾਲ ਨਹਾਉਣਾ ਚਾਹੀਦਾ ਹੈ।
2. ਨਹਾਉਣ ਤੋਂ ਤੁਰੰਤ ਬਾਅਦ ਬੇਬੀ ਆਇਲ ਨੂੰ ਨਮ ਚਮੜੀ 'ਤੇ ਲਗਾਓ
3. ਚਮੜੀ ਦੇ ਸੁੱਕਾ ਹੋਣ 'ਤੇ ਇਸ 'ਤੇ ਚਮੜੀ ਲੋਸ਼ਨ ਵੀ ਲਗਾ ਸਕਦੇ ਹੋ।
4. ਹਮੇਸ਼ਾ ਸਨਸਕ੍ਰੀਨ ਲਗਾਓ ਇਥੇ ਤੱਕ ਕਿ ਸ਼ਾਮ ਦੇ ਸਮੇਂ ਵੀ।
5.ਹਮੇਸ਼ਾ ਹੀ ਸਰਦੀਆਂ 'ਚ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਸੁੱਜ ਜਾਂਦੀਆਂ ਹਨ ਅਤੇ ਲਾਲ ਅਤੇ ਖਾਰਿਸ਼ ਵਾਲੀਆਂ ਹੋ ਜਾਂਦੀਆਂ ਹਨ ਇਸ ਸਮੱਸਿਆ ਤੋਂ ਛੁੱਟਕਾਰਾ ਪਾਉਣ ਲਈ ਰਾਤ ਦੇ ਸਮੇਂ ਇਨ੍ਹਾਂ ਨੂੰ ਨਮਕ ਮਿਲੇ ਪਾਣੀ 'ਚ ਡੁਬਾਓ। ਇਨ੍ਹਾਂ ਨੂੰ ਨਰਮ ਤੌਲੀਏ ਨਾਲ ਸੁਕਾਓ ਅਤੇ ਫਿਰ ਇਸ ਚੰਗੀ ਹੈਂਡ ਕਰੀਮ ਹੱਥਾਂ 'ਤੇ ਲਗਾਓ।
6.ਸਰਦੀਆਂ 'ਚ ਸਿਕਰੀ ਦੀ ਵੀ ਪ੍ਰੇਸ਼ਾਨੀ ਰਹਿੰਦੀ ਹੈ ਅਤੇ ਵਾਲਾਂ 'ਚ ਤੇਲ ਲਗਾਓ ਅਤੇ ਇਸ ਤੋਂ ਬਾਅਦ ਵਾਲਾਂ 'ਤੇ ਇਸ ਗਰਮ ਤੌਲੀਆ ਰੱਖੋ ਤਾਂ ਜੋ ਤੇਜ਼ ਸੋਸ਼ਨ ਹੋਣ 'ਚ ਸਹਾਇਤਾ ਮਿਲੇ ਅਤੇ ਵਾਲਾਂ ਦੀ ਸਟੀਮਿੰਗ ਕਰਨ ਤੋਂ ਬਾਅਦ ਇਨ੍ਹਾਂ ਨੂੰ ਕਮਰੇ ਦੇ ਤਾਪਮਾਨ 'ਚ ਰੱਖੇ ਪਾਣੀ ਨਾਲ ਧੋ ਲਓ। ਇਸ ਨਾਲ ਜੰਮੀ ਹੋਈ ਸਿਕਰੀ ਹਟੇਗੀ ਅਤੇ ਰੋਕਥਾਮ ਵੀ ਹੋਵੇਗੀ।
ਵਾਲ ਝੜਨ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ ਕਰੋ ਇਹ ਯੋਗਾਸਨ (ਦੇਖੋ ਤਸਵੀਰਾਂ)
NEXT STORY