ਜੇਕਰ ਤੁਸੀਂ ਲਗਾਤਾਰ ਝੜਦੇ ਵਾਲਾਂ ਤੋਂ ਪ੍ਰੇਸ਼ਾਨ ਹੋ ਅਤੇ ਵਾਲਾਂ ਨੂੰ ਝੜਣ ਰੋਕਣ ਲਈ ਅਸਰਦਾਰ ਉਪਾਅ ਦੀ ਤਲਾਸ਼ 'ਚ ਹੋ ਤਾਂ ਨਿਯਮਿਤ ਤੌਰ 'ਤੇ ਭੁਜੰਗਾਸਨ ਦਾ ਮਿਸ਼ਰਿਤ ਅਭਿਆਸ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਆਸਨ ਦੀ ਮਦਦ ਨਾਲ ਸਿਰ ਦੀਆਂ ਜੜਾਂ 'ਚ ਖੂਨ ਸੰਚਾਰ ਵੱਧਦਾ ਹੈ ਜਿਸ ਨਾਲ ਵਾਲਾਂ ਤੱਕ ਪੋਸ਼ਕ ਪਹੁੰਚਦਾ ਹੈ ਅਤੇ ਵਾਲ ਨਹੀਂ ਝੜਦੇ। ਇਸ ਲਈ ਸਭ ਤੋਂ ਪਹਿਲਾਂ ਮੈਟ 'ਤੇ ਪੇਟ ਦੇ ਬਲ 'ਤੇ ਸਿੱਧੇ ਲੇਟ ਜਾਓ ਅਤੇ ਹੱਥਾਂ ਦੀ ਮਦਦ ਨਾਲ ਸਰੀਰ ਨੂੰ ਹਲਕਾ ਉੱਪਰ ਉਠਾਓ। ਫਿਰ ਸਰੀਰ ਨੂੰ ਉੱਪਰ ਕਰਦੇ ਹੋਏ ਭੁਜੰਗਾਸਨ ਦੀ ਅਵਸਥਾ 'ਚ ਆ ਜਾਓ। ਹੁਣ ਸਰੀਰ ਦੇ ਹੇਠਲੇ ਹਿੱਸੇ ਨੂੰ ਉੱਪਰ ਵੱਲ ਉਠਾਓ ਅਤੇ ਸਿਰ ਨੂੰ ਜ਼ਮੀਨ ਨਾਲ ਛੂਹਣ ਦੀ ਕੋਸ਼ਿਸ਼ ਕਰੋ। ਕੁਝ ਸੈਂਕਿੰਡ ਇਸ ਅਵਸਥਾ 'ਚ ਰਹਿਣ ਤੋਂ ਬਾਅਦ ਹੁਣ ਆਮ ਮੁਦਰਾ 'ਚ ਆ ਜਾਓ।
ਇੰਝ ਬਣਾਓ ਖਜੂਰ ਦੀ ਚਟਨੀ
NEXT STORY