ਮੈਲਬੌਰਨ (ਮਨਦੀਪ ਸਿੰਘ ਸੈਣੀ) ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਵਨਡੇ ਕ੍ਰਿਕਟ ਮੈਚਾਂ ਦੀ ਲੜੀ 16 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਤਹਿਤ ਆਸਟਰੇਲੀਆ ਤੇ ਇੰਗਲੈਂਡ ਸ਼ੁੱਕਰਵਾਰ ਨੂੰ ਸਿਡਨੀ 'ਚ ਹੋਣ ਜਾ ਰਹੇ ਪਹਿਲੇ ਕ੍ਰਿਕਟ ਮੁਕਾਬਲੇ 'ਚ ਸ਼ੁਰੂਆਤ ਕਰਨਗੇ ।ਭਾਰਤ ਅਤੇ ਆਸਟਰੇਲੀਆ ਵਿਚਕਾਰ ਵਨਡੇ ਕ੍ਰਿਕਟ ਮੈਚ ਮੈਲਬੌਰਨ ਕ੍ਰਿਕਟ ਗਰਾਊਂਡ 'ਚ ਐਤਵਾਰ ਨੂੰ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੂੰ 2-0 ਨਾਲ ਹਰਾ ਕੇ ਟੈਸਟ ਲੜੀ ਜਿੱਤਣ ਤੋਂ ਬਾਅਦ ਆਸਟਰੇਲੀਆਈ ਟੀਮ ਦੇ ਹੌਸਲੇ ਬੁਲੰਦ ਹਨ। ਭਾਰਤੀ ਟੀਮ ਦੇ ਚੋਣਕਰਤਾਵਾਂ ਵਲੋਂ ਯੁਵਰਾਜ ਸਿੰਘ ਦੀ ਟੀਮ ਵਾਪਸੀ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਦੇ ਮਨ 'ਚ ਭਾਵੇਂ ਗੁੱਸਾ ਹੋਵੇ, ਪਰ ਆਸਟਰੇਲੀਆਈ ਕ੍ਰਿਕਟ ਟੀਮ 'ਚ ਪੰਜਾਬੀ ਮੂਲ ਦੇ ਖਿਡਾਰੀ ਗੁਰਿੰਦਰ ਸੰਧੂ ਦੀ ਚੋਣ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ 'ਚ ਖੁਸ਼ੀ ਦਾ ਮਾਹੌਲ ਹੈ। ਵਿਸ਼ਵ ਕੱਪ 2015 ਤੋਂ ਪਹਿਲਾਂ ਇਹ ਤਿਕੋਣੀ ਲੜੀ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਵਿਸ਼ਵ ਕੱਪ 'ਚ ਨਿਡਰ ਹੋਕੇ ਖੇਡੇ ਪਾਕਿ ਖਿਡਾਰੀ : ਮਿਸਬਾਹ
NEXT STORY