ਅਹਿਮਦਾਬਾਦ - ਖੱਬੇ ਹੱਥ ਦੇ ਬੱਲੇਬਾਜ਼ ਰੂਜ਼ੁਲ ਭੱਟ (150) ਦੇ ਆਪਣੇ ਕਰੀਅਰ ਦੇ ਪੰਜਵੇਂ ਸੈਂਕੜੇ ਦੀ ਬਦੌਲਤ ਗੁਜਰਾਤ ਨੇ ਰਣਜੀ ਟਰਾਫੀ ਗਰੁੱਪ-ਬੀ ਕ੍ਰਿਕਟ ਮੈਚ ਵਿਚ ਅੱਜ ਇਥੇ ਪੰਜਾਬ ਵਿਰੁੱਧ ਆਪਣੀ ਪਹਿਲੀ ਪਾਰੀ ਅੱਠ ਵਿਕਟਾਂ 'ਤੇ 513 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਖਤਮ ਐਲਾਨ ਕਰ ਦਿੱਤੀ।
ਪੰਜਾਬ ਨੂੰ ਦੂਜੇ ਦਿਨ ਸੱਤ ਓਵਰ ਖੇਡਣ ਨੂੰ ਮਿਲੇ, ਜਿਸ ਦੌਰਾਨ ਉਸ ਨੇ ਬੇਹੱਦ ਹੁਸ਼ਿਆਰੀ ਨਾਲ ਬੱਲੇਬਾਜ਼ੀ ਕੀਤੀ ਤੇ ਬਿਨਾਂ ਕਿਸੇ ਨੁਕਸਾਨ ਦੇ 9 ਦੌੜਾਂ ਬਣਾਈਆਂ। ਸਟੰਪ ਉੱਖੜਨ ਸਮੇਂ ਜੀਵਨਜੋਤ ਸਿੰਘ ਤਿੰਨ ਤੇ ਉਦੈ ਕੌਲ ਪੰਜ ਦੌੜਾਂ ਬਣਾ ਕੇ ਖੇਡ ਰਹੇ ਸਨ।
ਦਿੱਲੀ ਦੀਆਂ 353 ਦੌੜਾਂ : ਨਵੀਂ ਦਿੱਲੀ,- ਦਿੱਲੀ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਉਫਯੋਗੀ ਯੋਗਦਾਨ ਨਾਲ ਰਣਜੀ ਟਰਾਫੀ ਗਰੁੱਪ ਬੀ ਕ੍ਰਿਕਟ ਮੈਚ ਵਿਚ ਖਰਾਬ ਮੌਸਮ ਤੋਂ ਪ੍ਰਭਾਵਿਤ ਦੂਜੇ ਦਿਨ ਅੱਜ ਇੱਥੇ ਆਪਣੀ ਪਹਿਲੀ ਪਾਰੀ ਵਿਚ 353 ਦੌੜਾਂ ਬਣਾਈਆਂ ਤੇ ਬਾਅਦ ਵਿਚ ਉਡੀਸ਼ਾ ਨੂੰ ਸ਼ੁਰੂ ਵਿਚ ਇਕ ਝਟਕਾ ਦਿੱਤਾ।
ਵਿਸ਼ਵ ਕੱਪ 'ਚ ਭਾਰਤ ਨੂੰ ਹਰਾਵਾਂਗੇ : ਅਕਮਲ
NEXT STORY