ਸਿੰਗਾਪੁਰ— ਇੰਡੋਨੇਸ਼ੀਆ ਦੇ ਜਾਵਾ ਸਾਗਰ ਵਿਚ ਹਾਦਸੇ ਦਾ ਸ਼ਿਕਾਰ ਹੋਏ ਏਅਰ ਏਸ਼ੀਆ ਦੇ ਜਹਾਜ਼ ਕਿਊ. ਜੈੱਡ. 8501 ਦਾ ਧੜ ਦਾ ਪਤਾ ਲਗਾ ਲਿਆ ਗਿਆ ਹੈ। ਸਿੰਗਾਪੁਰ ਦੇ ਰੱਖਿਆ ਮੁਖੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਨੇਵੀ ਮੁਖੀ ਰੀਅਰ ਐਡਮਿਰਲ ਲਾਈ ਚੰਗ ਹਾਨ ਨੇ ਕਿਹਾ ਕਿ ਰਿਮੋਟ ਨਾਲ ਸੰਚਾਲਤ ਵਾਹਨ ਵੱਲੋਂ ਲਈਆਂ ਗਈਆਂ ਤਸਵੀਰਾਂ ਵਿਚ ਜਹਾਜ਼ ਦਾ ਧੜ ਅਤੇ ਡੈਨੇ ਦਾ ਹਿੱਸਾ ਦਿਖਾਈ ਦੇ ਰਿਹਾ ਹੈ। ਅੱਜ ਸਮੁੰਦਰ ਵਿਚ ਇਸ ਹਿੱਸੇ ਦੀ ਤਲਾਸ਼ੀ ਲਈ ਜਾਵੇਗੀ। ਇਸ ਵਿਚ ਮੁਸਾਫਰਾਂ ਦੀਆਂ ਲਾਸ਼ਾਂ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਨਹੀਂ ਤਾਂ ਹਵਾ ਸਿਸਟਮ ਰਾਹੀਂ ਇਸ ਹਿੱਸੇ ਨੂੰ ਬਾਹਰ ਕੱਢਿਆ ਜਾਵੇਗਾ।
ਬੀਤੀ 28 ਦਸੰਬਰ ਨੂੰ ਇੰਡੋਨੇਸ਼ੀਆ ਦੇ ਸ਼ਹਿਰ ਸੁਰਾਬਿਆ ਤੋਂ ਸਿੰਗਾਪੁਰ ਲਈ ਉਡਾਣ ਭਰਨ ਵਾਲੇ ਏਅਰ ਏਸ਼ੀਆ ਦੇ ਜਹਾਜ਼ ਦਾ ਰਡਾਰ ਨਾਲ ਸੰਪਰਕ ਟੁੱਟ ਗਿਆ ਸੀ ਅਤੇ ਇਹ ਜਾਵਾ ਸਮੁੰਦਰ ਵਿਚ ਕ੍ਰੈਸ਼ ਹੋ ਗਿਆ ਸੀ। ਜਹਾਜ਼ ਵਿਚ 162 ਲੋਕ ਸਵਾਰ ਸਨ।
ਮੌਤ ਦੇ ਮੂੰਹ 'ਚੋਂ ਬਚ ਕੇ ਆਇਆ ਗੁਰਦਾਸਪੁਰ ਦਾ ਨੌਜਵਾਨ (ਵੀਡੀਓ)
NEXT STORY