ਨਿਊਯਾਰਕ— ਕਿਸੇ ਦਾ ਦੁੱਖ ਉਹ ਹੀ ਸਮਝ ਸਕਦਾ ਹੈ, ਜਿਸ ਨੇ ਆਪ ਉਹ ਦੁੱਖ ਭੋਗਿਆ ਹੋਵੇ। ਸ਼ਾਇਦ ਇਹ ਹੀ ਕਾਰਨ ਸੀ ਮੁਸਾਫਰ ਨੇ ਇਕ ਡਰਾਈਵਰ ਨੂੰ ਦੋ ਮਿੰਟ ਦੀ ਡਰਾਈਵ ਦੇ ਬਦਲੇ 61000 ਰੁਪਏ ਦੀ ਟਿਪ ਦਿੱਤੀ। ਫਿਲਾਡੇਲਫੀਆ ਵਿਚ ਫ੍ਰੀਡਮ ਟੈਕਸੀ ਵਿਚ ਨਾਈਟ ਸ਼ਿਫਟ ਦੇ ਕੈਬ ਡਰਾਈਵਰ ਓਮਰ ਮੈਗਾ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਕ ਗਾਹਕ ਨੇ ਉਨ੍ਹਾਂ ਨੂੰ 61 ਹਜ਼ਾਰ ਰੁਪਏ ਦੀ ਟਿਪ ਦੇ ਕੇ ਉਸ ਦੀਆਂ ਸਾਰੀਆਂ ਮੁਸ਼ਕਿਲਾਂ ਦੂਰ ਕਰ ਦਿੱਤੀਆਂ। ਮੈਗਾ ਆਪਣੇ ਕ੍ਰੈਡਿਟ ਕਾਰਡ ਦਾ ਬਿਲ ਚੁਕਾਉਣ ਲਈ ਮਹੀਨਾ ਖਤਮ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਇਹ ਮੁਸਾਫਰ ਉਸ ਲਈ ਰੱਬ ਦਾ ਰੂਪ ਬਣ ਕੇ ਆਇਆ।
ਫ੍ਰੀਡਮ ਟੈਕਸੀ ਦੇ ਮਾਲਕ ਏਵਰੇਟ ਏਬਿਟਬੋਲ ਨੇ ਕਿਹਾ ਕਿ ਇਹ ਸਭ ਤੋਂ ਵੱਡੀ ਟਿਪ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਦੇਖਿਆ ਗਿਆ ਕਿ ਕਿਸੇ ਮੁਸਾਫਰ ਨੇ 266 ਰੁਪਏ (4.31 ਡਾਲਰਾਂ) ਦੇ ਬਦਲੇ 61 ਹਜ਼ਾਰ ਰੁਪਏ ਦਿੱਤੇ ਹੋਣ। ਏਬਿਟਬੋਲ ਨੇ ਦੱਸਿਆ ਕਿ ਕੈਬ ਡਰਾਈਵਰ ਨੇ ਗਾਹਕ ਦੇ ਵਿਚ ਕੁਝ ਭਾਵੁਕ ਗੱਲਾਂ ਹੋਈਆਂ ਤੇ ਉਨ੍ਹਾਂ ਨੇ ਆਪਣਾ ਦੁੱਖ-ਸੁੱਖ ਸਾਂਝਾ ਕੀਤਾ। ਮੁਸਾਫਰ ਵੀ ਇਕ ਡਰਾਈਵਰ ਰਹਿ ਚੁੱਕਾ ਸੀ ਅਤੇ ਉਹ ਮੈਗਾ ਦੀਆਂ ਪਰੇਸ਼ਾਨੀਆਂ ਸਮਝਦਾ ਸੀ। ਇਸ ਲਈ ਉਸ ਨੇ ਜਾਂਦੇ ਹੋਏ ਮੈਗਾ 61000 ਰੁਪਏ ਦੀ ਵੱਡੀ ਟਿਪ ਦਿੱਤੀ। ਮੈਗਾ ਨੇ ਉਸ ਨੂੰ ਯਾਦ ਵੀ ਕਰਵਾਇਆ ਕਿ ਸ਼ਾਇਦ ਉਸ ਤੋਂ ਪੈਸੇ ਦੇਣ ਵਿਚ ਗਲਤੀ ਹੋਈ ਹੈ ਪਰ ਉਸ ਨੇ ਕਿਹਾ ਕਿ ਇਹ ਪੈਸੇ ਉਹ ਉਸ ਨੂੰ ਹੀ ਦੇਣਾ ਚਾਹੁੰਦਾ ਸੀ। ਕੈਬ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਮੈਗਾ ਨੂੰ ਇਹ ਟਿਪ ਇਕ ਬਹੁਤ ਹੀ ਨੇਕ ਇਨਸਾਨ ਤੋਂ ਮਿਲੀ ਹੈ ਜੋ 2011 ਤੋਂ ਕੰਪਨੀ ਨਾਲ ਜੁੜਿਆ ਸੀ।
ਪੰਜਾਬੀਆਂ ਦੇ ਆਰਥਿਕ ਯੋਗਦਾਨ ਲਈ ਹਮੇਸ਼ਾ ਰਿਣੀ ਰਹੇਗਾ ਆਸਟ੍ਰੇਲੀਆ : ਵਿਕਟਰ ਡੂਮੀਨੀਲੂ
NEXT STORY