ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਖਾਸ ਕਰਕੇ ਪੰਜਾਬੀ ਜਿੱਥੇ ਵੀ ਜਾਂਦੇ ਉਹ ਆਪਣੀ ਵੱਖਰੀ ਹੀ ਪਛਾਣ ਬਣਾ ਲੈਂਦੇ ਹਨ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਪ੍ਰਦੇਸ਼ ਐਕਸਪ੍ਰੈਸ ਦੇ ਬਾਨੀ ਜੁਗਨਦੀਪ ਦੇ ਨਵੇਂ ਸ਼ੁਰੂ ਕੀਤੇ ਗਏ ਦਫਤਰ ਜਿਪੀ ਦੇ ਉਦਘਾਟਨ ਮੌਕੇ ਪਹੁੰਚੇ। ਸਿਟੀਜ਼ਨਸ਼ਿਪ ਅਤੇ ਭਾਈਚਾਰਕ ਮੰਤਰੀ ਮਾਣਯੋਗ ਵਿਕਟਰ ਡੂਮੀਨੀਲੂ ਵਲੋਂ ਜਿਪੀ ਦਾ ਉਦਘਾਟਨ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਬਹੁਤ ਹੀ ਮਿਹਨਤੀ ਹਨ ਅਤੇ ਇਨ੍ਹਾਂ ਨੇ ਆਸਟ੍ਰੇਲੀਆ ਦੀ ਆਰਥਿਕਤਾ 'ਚ ਬਹੁਤ ਵੱਢਾ ਯੋਗਦਾਨ ਪਾਇਆ ਹੈ ਪੰਜਾਬੀ ਆਸਟ੍ਰੇਲੀਆ ਦੇ ਹਰ ਇਕ ਕਾਰੋਬਾਰ 'ਚ ਬਣਦਾ ਯੋਗਦਾਨ ਪਾਉਂਦੇ ਹਨ, ਜਿਸ ਨਾਲ ਆਸਟ੍ਰੇਲੀਆ ਦੀ ਆਰਥਿਕਤਾ 'ਚ ਮਦਦ ਹੁੰਦੀ ਹੈ ਅਤੇ ਉਨ੍ਹਾਂ ਨੇ ਸ਼ੁੱਭ ਇਛਾਵਾਂ ਭੇਟ ਕੀਤੀਆਂ।
ਜਿਪੀ ਦੇ ਪ੍ਰਬੰਧਕ ਜੁਗਨਦੀਪ ਜਵਾਹਰ ਲਾਲ ਨੇ ਬੋਲਦਿਆਂ ਪਹਿਲਾਂ ਤਾਂ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦੇਸ਼ਾਂ 'ਚ ਵਸਦੀ ਨਵੀਂ ਪੀੜ੍ਹੀ ਨੂੰ ਅਮੀਰ ਪੰਜਾਬੀ ਵਿਰਸੇ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜ ਕੇ ਰੱਖਣ ਲਈ ਜਿੱਪੀ ਸ਼ੁਰੂ ਕੀਤੀ ਹੈ।|ਉਨ੍ਹਾਂ ਦੱਸਿਆ ਕਿ ਭਾਰਤ ਤੋਂ ਕਿਸੇ ਤਰ੍ਹਾਂ ਦਾ ਸਾਮਾਨ ਲਿਆਉਣਾ ਬਹੁਤ ਮੁਸ਼ਕਲ ਤਾਂ ਹੈ ਹੀ ਮਹਿੰਗਾ ਵੀ ਬਹੁਤ ਪੈਂਦਾ ਹੈ। ਇਸ ਲਈ ਉਨ੍ਹਾਂ ਨੇ ਸਿਡਨੀ 'ਚ ਜਿੱਪੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਉੱਥੇ ਪੈਸੇ ਦੀ ਵੀ ਬਚਤ ਹੋਵੇਗੀ ਪਰ ਨਾਲ ਹੀ ਭਾਰਤੀਆਂ ਨੂੰ ਆਪਣੀ ਮਾਂ ਬੋਲੀ 'ਚ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ। ਇਸ ਮੌਕੇ ਅਮਨ ਗਰੇਵਾਲ, ਸੁਰਪ੍ਰੀਤ ਸਿੰਘ ਅਤੇ ਹੋਰ ਲੋਕ ਹਜ਼ਾਰ ਸਨ।
ਇੰਗਲੈਂਡ 'ਚ ਇਬੋਲਾ ਦੇ ਸ਼ੱਕੀ ਮਰੀਜ਼ ਦੀ ਜਾਂਚ ਜਾਰੀ
NEXT STORY