ਕੋਲੰਬੀਆ— ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਗੋਲ-ਮੋਲ ਜਿਹੇ ਕਿਊਟ ਬੱਚਿਆਂ ਨੂੰ ਦੇਖ ਕੇ ਤਾਂ ਹਰ ਕਿਸੇ ਦਾ ਦਿਲ ਉਨ੍ਹਾਂ ਨੂੰ ਚੁੱਕਣ ਦਾ ਕਰਦਾ ਹੈ ਪਰ ਇਸ ਬੱਚੀ ਨੂੰ ਚੁੱਕਣ ਨੂੰ ਕੋਈ ਤਿਆਰ ਨਹੀਂ ਹੁੰਦਾ। ਇਸ ਬੱਚੀ ਨੂੰ ਚੁੱਕ ਕੇ ਲੋਕਾਂ ਦੇ ਲੱਕ ਉਸ ਦੇ ਭਾਰ ਨਾਲ ਟੁੱਟ ਜਾਂਦੇ ਹਨ।
ਕੋਲੰਬੀਆ ਦੇ ਸੈਂਡ੍ਰਾ ਫ੍ਰੈਂਕੋ ਵਿਚ ਰਹਿਣ ਵਾਲੀ 10 ਮਹੀਨਿਆਂ ਦੀ ਬੱਚੀ ਜਾਨਿਤਾ ਵੈਲੰਟਿਨਾ ਹਰਨੈਨਡੈਜ ਦਾ ਜਦੋਂ ਜਨਮ ਹੋਇਆ ਸੀ ਤਾਂ ਉਹ ਪਤਲੀ ਹੀ ਸੀ ਅਤੇ ਕਿਸੇ ਆਮ ਬੱਚੇ ਵਾਂਗ ਉਸ ਦਾ ਭਾਰ 2 ਕਿਲੋ ਸੀ ਪਰ ਜਨਮ ਤੋਂ ਕੁਝ ਹਫਤਿਆਂ ਬਾਅਦ ਹੀ ਉਸ ਦਾ ਭਾਰ ਤੇਜ਼ੀ ਨਾਲ ਵਧਣ ਲੱਗਾ। ਜਾਨਿਤਾ ਹੁਣ 10 ਮਹੀਨਿਆਂ ਦੀ ਹੈ ਪਰ ਉਸ ਦਾ ਭਾਰ 20 ਕਿਲੋ ਤੋਂ ਜ਼ਿਆਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਸ ਦਾ ਭਾਰ ਕੰਟਰੋਲ ਨਾ ਕੀਤਾ ਗਿਆ ਤਾਂ ਉਹ ਟਾਈਪ ਟੂ ਡਾਇਬਟੀਜ਼ ਦੀ ਸ਼ਿਕਾਰ ਹੋ ਸਕਦੀ ਹੈ। ਜਾਨਿਤਾ ਦੀ ਮਾਂ ਨੇ ਆਪਣੀ ਬੇਟੀ ਦੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ ਹੈ।
ਨਾਸਾ ਦਾ ਮੰਗਲ ਰੋਵਰ ਮਿਸ਼ਨ ਲਈ ਤਿਆਰ
NEXT STORY