ਪੈਰਿਸ- ਮੈਗਜ਼ੀਨ ਚਾਰਲੀ ਹੇਬਦੋ ਵਲੋਂ ਫਿਰ ਤੋਂ ਪੈਗੰਬਰ ਦਾ ਕਾਰਟੂਨ ਛਾਪਣ ਨਾਲ ਪੂਰੀ ਦੁਨੀਆ 'ਚ ਵੱਸਦੇ ਮੁਸਲਮਾਨਾਂ 'ਚ ਨਾਰਾਜ਼ਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਗਜ਼ੀਨ ਨੇ ਨਾ ਸਿਰਫ ਉਨ੍ਹਾਂ ਦੇ ਧਰਮ ਦਾ ਅਪਮਾਨ ਕੀਤਾ ਹੈ, ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਚੁਣੌਤੀ ਦਿੱਤੀ ਹੈ। ਮੁਸਲਿਮ ਭਾਈਚਾਰੇ ਨੇ ਮੈਗਜ਼ੀਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਟਵਿਟਰ 'ਤੇ 'ਨੋਅਪੋਲੋਜੀ ਹੈਸ਼ਟੈਗ' ਨਾਲ ਵੀ ਲੋਕ ਵਿਰੋਧ ਕਰ ਰਹੇ ਹਨ। ਕੁਵੈਤ ਦੇ ਡਾਕਟਰ ਹਮਦ ਅਲਫਰਾਨ ਨੇ ਦੱਸਿਆ ਕਿ ਤੁਸੀਂ ਖੂਨੀ ਅਤੇ ਪਾਗਲ ਅੱਤਵਾਦੀਆਂ ਨੂੰ ਤਾਨਾ ਮਾਰ ਕੇ ਕਈ ਜ਼ਿੰਦਗੀਆਂ ਨੂੰ ਖਤਰੇ 'ਚ ਪਾ ਰਹੇ ਹੋ। ਓਧਰ ਪਾਕਿਸਤਾਨ ਦੀ ਸੰਸਦ ਨੇ ਮੈਗਜ਼ੀਨ 'ਚ ਪ੍ਰਕਾਸ਼ਿਤ ਕਾਰਟੂਨ ਦੀ ਨਿੰਦਿਆ ਕਰਦੇ ਹੋਏ ਇਸ ਨੂੰ ਲੋਕਾਂ ਵਿਚਾਲੇ ਗਲਤਫਹਿਮੀ ਪੈਦਾ ਕਰਨ ਦੀ ਸਾਜ਼ਿਸ਼ ਦੱਸਿਆ ਹੈ। ਸੰਸਦ 'ਚ ਇਨ੍ਹਾਂ ਕਾਰਟੂਨਾਂ ਦੇ ਮੱਦੇਨਜ਼ਰ ਇਕ ਪ੍ਰਸਤਾਅ ਪਾਸ ਕੀਤਾ ਗਿਆ ਹੈ। ਜਿਸ 'ਚ ਇਸਲਾਮਿਕ ਸਹਿਯੋਗ ਸੰਗਠਨ ਅਤੇ ਯੂਰਪੀ ਸੰਘ ਸਮੇਤ ਕੌਮਾਂਤਰੀ ਫਿਰਕੇ ਨਾਲ ਮਾਮਲੇ ਦੀ ਕਾਰਵਾਈ ਦੀ ਗੱਲ ਕਹੀ ਹੈ। ਸੰਸਦ ਨੇ ਇਸ ਨੂੰ ਈਸ਼ਨਿੰਦਾ ਸਰੀਖਾ ਹਰਕਤ ਦੱਸਿਆ ਹੈ।
ਮੈਗਜ਼ੀਨ ਚਾਰਲੀ ਹੇਬਦੋ ਨੇ ਆਪਣੇ ਹਾਲੀਆ ਟਾਈਟਲ ਦੇ ਕਵਰ ਪੇਜ 'ਤੇ ਰੋਂਦੇ ਹੋਏ ਪੈਗੰਬਰ ਦਾ ਕਾਰਟੂਨ ਛਾਪਿਆ ਹੈ। ਜਿਸ 'ਚ ਉਹ 'ਮੈਂ ਹਾਂ ਚਾਰਲੀ' ਦੀ ਫੱਟੀ ਫੜੇ 'ਸਭ ਮੁਆਫ' ਕਹਿ ਰਹੇ ਹਨ। ਮੈਗਜ਼ੀਨ ਨੇ ਇਸ ਅੰਕ ਦੀਆਂ ਕਾਪੀਆਂ ਮਿੰਟਾਂ 'ਚ ਵਿਕ ਗਈਆਂ ਸਨ। ਕਾਹਿਰਾ ਦੇ ਪ੍ਰਭਾਵਸ਼ਾਲੀ ਅਲ ਅਜਹਰ ਮਸਜਿਦ ਦੇ ਗ੍ਰੈਂਡ ਸ਼ੇਖ ਦੇ ਸਹਾਇਕ ਅੱਬਾਸ ਸ਼ੁਮਨ ਨੇ ਦੱਸਿਆ ਕਿ ਕਵਰ ਪੇਜ 'ਤੇ ਛਪੀ ਨਵੀਂ ਫੋਟੋ ਉਨ੍ਹਾਂ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਚੁਣੌਤੀ ਦੇ ਰਹੀ ਹੈ, ਜਿਨ੍ਹਾਂ ਨੇ ਮੈਗਜ਼ੀਨ ਦੇ ਦਫਤਰ 'ਤੇ ਹੋਏ ਹਮਲਿਆਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਸੀ।
ਪ੍ਰਦਰਸ਼ਨਕਾਰੀਆਂ ਨੇ ਚਾਰਲੀ ਹੇਬਦੋ ਦੇ ਨਵੇਂ ਆਂਕ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਜਤਾਇਆ। ਓਧਰ ਫਿਲਪੀਨਜ਼ 'ਚ ਔਰਤਾਂ ਨੇ 'ਤੁਸੀ ਹੋ ਚਾਰਲੀ' ਇਸਲਾਮ ਦਾ ਕਰੋ ਸਨਮਾਨ ਦੇ ਬੈਨਰ ਫੜੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।
ਜਾਰਡਨ 'ਚ ਮੁਸਲਿਮ ਬ੍ਰਦਰਹੁੱਡ ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਅਮਾਨ 'ਚ ਜੁੰਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮੈਗਜ਼ੀਨ ਖਿਲਾਫ ਪ੍ਰਦਰਸ਼ਨ ਕਰਣਗੇ। ਬੁਲਾਰੇ ਮੁਰਾਦ ਅਦਿਲੇਹ ਨੇ ਕਿਹਾ ਕਿ ਬ੍ਰਦਰਹੁੱਡ ਅੱਤਵਾਦੀ ਹਮਲਿਆਂ ਅਤੇ ਪੈਗੰਬਰ ਦਾ ਕਾਰਟੂਨ ਛਾਪ ਕੇ ਕੀਤੇ ਗਏ ਅਪਮਾਨ ਦੋਹਾਂ ਦੀ ਸਖ਼ਤ ਨਿੰਦਿਆ ਕਰਦਾ ਹੈ। ਓਧਰ ਨਾਈਜੀਰਾਈ ਅੱਤਵਾਦੀ ਸੰਗਠਨ ਬੋਕੋ ਹਰਮ ਦੇ ਸਰਗਨਾ ਅਬੂ ਬਕਰ ਸ਼ੇਕੂ ਨੇ ਵੀਡੀਓ ਜਾਰੀ ਕਰਕੇ ਫਰਾਂਸ 'ਚ ਹੋਏ ਹਮਲਿਆਂ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਡੁੱਬਦੀ ਨੂੰ ਬਚਾਇਆ ਪਰ ਹੁਸਨ ਅੱਗੇ ਕੰਮ ਇਹ ਵੀ ਰਾਸ ਨਾ ਆਇਆ (ਦੇਖੋ ਤਸਵੀਰਾਂ)
NEXT STORY