ਕੀਨੀਆ ਦੇ ਸਮੁੰਦਰੀ ਕੰਢੇ ਵਾਲੇ ਸ਼ਹਿਰ ਮੋਮਬਾਸਾ 'ਚ ਭਾਰਤੀ ਕਾਂਵਾਂ ਨੇ ਆਪਣਾ ਦਖਲ ਇੰਨਾ ਵਧਾ ਦਿੱਤਾ ਹੈ ਕਿ ਹੁਣ ਉਹ ਸੈਲਾਨੀਆਂ ਦੀਆਂ ਪਲੇਟਾਂ 'ਚੋਂ ਖਾਣਾ ਝਪਟ ਲੈਂਦੇ ਹਨ ਅਤੇ ਦੂਜੇ ਪੰਛੀਆਂ 'ਤੇ ਧੌਂਸ ਜਮਾਉਂਦੇ ਹਨ।
ਹਾਲਾਂਕਿ ਇਹ ਕਾਂ ਪੂਰਬੀ ਅਫਰੀਕਾ ਦੇ ਬਾਸ਼ਿੰਦੇ ਨਹੀਂ ਹਨ ਪਰ ਮੋਮਬਾਸਾ 'ਚ ਇਹ ਵੱਡੀ ਗਿਣਤੀ 'ਚ ਹਨ। ਜੇਕਰ ਤੁਸੀਂ ਮੋਮਬਾਸਾ ਦੇ ਅਸਮਾਨ 'ਚ ਦੇਖੋ ਤਾਂ ਤੁਹਾਨੂੰ ਸ਼ਾਇਦ ਹੀ ਕੋਈ ਦੂਜਾ ਪੰਛੀ ਉਡਦਾ ਦਿਖਾਈ ਦੇਵੇਗਾ।
ਉਨ੍ਹਾਂ ਦਾ ਅਸਲ ਘਰ ਤਾਂ ਭਾਰਤ ਹੈ, ਪਰ ਉਹ ਅਕਸਰ ਜਹਾਜ਼ਾਂ 'ਤੇ ਚੜ੍ਹ ਕੇ ਇਥੇ ਪਹੁੰਚ ਜਾਂਦੇ ਹਨ। ਖੋਜਕਰਤਾਂ ਦਾ ਕਹਿਣਾ ਹੈ ਕਿ ਪੂਰਬੀ ਅਫਰੀਕਾ 'ਚ 1890 ਦੇ ਕਰੀਬ ਇਨ੍ਹਾਂ ਕਾਂਵਾਂ ਨੂੰ ਜਾਣਬੁੱਝ ਕੇ ਕੂੜੇ ਦਾ ਖਾਤਮਾ ਕਰਨ ਦੇ ਮਕਸਦ ਨਾਲ ਇਥੇ ਲਿਆਂਦਾ ਗਿਆ ਸੀ।
1947 'ਚ ਇਹ ਕੀਨੀਆ ਪਹੁੰਚੇ ਅਤੇ ਉਦੋਂ ਤੋਂ ਇਨ੍ਹਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਹ ਤਾਂ ਭਲਾ ਹੋਵੇ ਵੱਧਦੀ ਆਬਾਦੀ ਦਾ ਅਤੇ ਉਸ ਦੇ ਨਾਲ ਵੱਧਦੇ ਕੂੜੇ ਦੇ ਢੇਰ ਦਾ, ਜਿਸ ਨਾਲ ਇਨ੍ਹਾਂ ਦਾ ਕੰਮ ਚੱਲ ਜਾਂਦਾ ਹੈ।
ਮੋਮਬਾਸਾ 'ਚ ਕੂੜੇ ਦੇ ਖਾਤਮੇ ਦੀ ਭਰਪੂਰ ਵਿਵਸਥਾ ਨਾ ਹੋਣ ਕਾਰਨ ਇਹ ਰਿਹਾਇਸ਼ੀ ਇਲਾਕਿਆਂ 'ਚ ਆਮ ਤੌਰ 'ਤੇ ਮਿਲਦੇ ਹਨ। ਵਾਤਾਵਰਣ ਮਾਹਰ ਚਿੰਤਤ ਹਨ ਕਿਉਂਕਿ ਕਾਂਵਾਂ ਦਾ ਰਵੱਈਆ ਦੂਜੇ ਪੰਛੀਆਂ ਪ੍ਰਤੀ ਹਮਲਾਵਰ ਹੁੰਦਾ ਹੈ। ਵਿਗਿਆਨਕਾਂ ਦਾ ਮੰਨਣਾ ਹੈ ਕਿ ਇਸ ਨਾਲ ਸਿਹਤ ਸਬੰਧੀ ਖਤਰਾ ਵੀ ਪੈਦਾ ਹੋਇਆ ਹੈ। ਇਹ ਕਾਂ ਕੂੜੇ ਦੇ ਢੇਰ ਤੋਂ ਹੁੰਦੇ ਹੋਏ ਰੈਸਤਰਾਂ ਦੇ ਟੇਬਲ ਤੱਕ ਪਹੁੰਚ ਜਾਂਦੇ ਹਨ।
'ਚਾਰਲੀ ਹੇਬਦੋ' ਵਲੋਂ ਮੁੜ ਕਾਰਟੂਨ ਛਾਪਣ 'ਤੇ ਮੁਸਲਿਮ ਭਾਈਚਾਰੇ 'ਚ ਨਾਰਾਜ਼ਗੀ
NEXT STORY