ਅਸੀਂ ਇਕ ਅਜਿਹੇ ਸਮਾਜ 'ਚ ਰਹਿੰਦੇ ਹਾਂ, ਜਿਥੇ ਸਾਡਾ ਪਰਿਵਾਰ ਇਕ ਅਣਜਾਣ ਵਿਅਕਤੀ ਨਾਲ ਬਿਨਾਂ ਉਸ ਦੀ ਪਰਖ ਕਿਤੇ ਤੁਹਾਡਾ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦਾ ਹੈ ਪਰ ਵਿਆਹ ਤੋਂ ਪਹਿਲਾਂ ਕਿਸੇ ਅਣਜਾਣ ਵਿਅਕਤੀ ਨਾਲ ਤੁਹਾਡੇ ਰਿਸ਼ਤੇ ਨੂੰ ਮਨਜ਼ੂਰ ਨਹੀਂ ਕਰਦਾ। ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਵਾਇਰਲ ਹੋਈ ਵੀਡੀਓ ਵੀ ਅਜਿਹੇ ਹੀ ਲੋਕਾਂ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਇਸ ਵੀਡੀਓ 'ਚ ਕੁਝ ਲੋਕ ਇਸ ਪ੍ਰੇਮੀ ਜੋੜੇ ਨੂੰ ਬੇਰਹਿਮੀ ਨਾਲ ਕੁੱਟ ਰਹੇ ਹਨ। ਇਸ ਜੋੜੇ ਦੀ ਗਲਤੀ ਸਿਰਫ ਇੰਨੀ ਹੈ ਕਿ ਇਹ ਇਕ-ਦੂਜੇ ਨੂੰ ਪਿਆਰ ਕਰਦੇ ਹਨ ਪਰ ਇਨ੍ਹਾਂ ਲੋਕਾਂ ਨੇ ਜਦੋਂ ਇਨ੍ਹਾਂ ਦੋਵਾਂ ਨੂੰ ਇਕੱਠਿਆਂ ਦੇਖਿਆ ਤਾਂ ਗੁੱਸੇ ਨਾਲ ਲਾਲ ਹੋ ਗਏ ਤੇ ਇਨ੍ਹਾਂ ਦੋਵਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇੰਨਾ ਹੀ ਨਹੀਂ, ਇਨ੍ਹਾਂ ਦੀ ਵੀਡੀਓ ਵੀ ਬਣਾ ਲਈ ਤੇ ਸੋਸ਼ਲ ਸਾਈਟਸ 'ਤੇ ਪੋਸਟ ਕਰ ਦਿੱਤੀ। ਹੁਣ ਸਵਾਲ ਇਹ ਹੈ ਕਿ ਜੇਕਰ ਇਸ ਪ੍ਰੇਮੀ ਜੋੜੇ ਦਾ ਕੋਈ ਕਸੂਰ ਹੈ ਵੀ ਤਾਂ ਕੀ ਇਸ ਤਰ੍ਹਾਂ ਉਨ੍ਹਾਂ ਨੂੰ ਸਜ਼ਾ ਦੇਣਾ ਜਾਇਜ਼ ਹੈ?
ਹਰੀਸ਼ੰਕਰ ਬ੍ਰਹਮਾ ਨੇ ਨਵੇਂ ਚੋਣ ਕਮਿਸ਼ਨਰ ਦੇ ਰੂਪ 'ਚ ਸੰਭਾਲਿਆ ਅਹੁਦਾ
NEXT STORY