ਨਵੀਂ ਦਿੱਲੀ- ਸ਼੍ਰੀ ਐਚ. ਐਸ. ਬ੍ਰਹਮਾ ਨੇ 10ਵੇਂ ਚੋਣ ਕਮਿਸ਼ਨਰ ਦੇ ਰੂਪ ਵਿਚ ਸ਼ੁੱਕਰਵਾਰ ਤੋਂ ਕਾਰਜਭਾਰ ਸੰਭਾਲ ਲਿਆ ਹੈ। ਸ਼੍ਰੀ ਬ੍ਰਹਮਾ ਜੇ. ਐਮ. ਲਿੰਗਦੋਹ ਤੋਂ ਬਾਅਦ ਉੱਤਰ-ਪੂਰਬ ਦੇ ਦੂਜੇ ਮੁੱਖ ਚੋਣ ਕਮਿਸ਼ਨਰ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਦੇ ਸੀਨੀਅਰ ਮੈਂਬਰ ਹੋਣ ਦੇ ਨਾਤੇ ਸ਼੍ਰੀ ਵੀ. ਐਸ. ਸੰਪਤ ਦੇ ਰਿਟਾਇਰਡ ਹੋਣ ਤੋਂ ਬਾਅਦ ਚੋਣ ਕਮਿਸ਼ਨਰ ਦੇ ਰੂਪ ਵਿਚ ਵੀਰਵਾਰ ਨੂੰ ਨਿਯੁਕਤ ਕੀਤਾ ਗਿਆ।
ਉਨ੍ਹਾਂ ਦਾ ਕਾਰਜਕਾਲ 18 ਅਪ੍ਰੈਲ ਤਕ ਹੈ। ਉਹ ਸਿਰਫ ਤਿੰਨ ਮਹੀਨੇ ਤਕ ਇਸ ਅਹੁਦੇ 'ਤੇ ਬਣੇ ਰਹਿਣਗੇ। ਆਂਧਰਾ ਪ੍ਰਦੇਸ਼ ਕੈਡਰ ਦੇ ਆਈ. ਐਮ. ਅਧਿਕਾਰੀ ਸ਼੍ਰੀ ਬ੍ਰਹਮਾ ਨੇ ਅੱਜ ਤਕਰੀਬਨ 11.30 ਵਜੇ ਚੋਣ ਕਮਿਸ਼ਨ ਦੇ ਦਫਤਰ ਵਿਚ ਕਾਰਜਭਾਰ ਸੰਭਾਲ ਲਿਆ।
19 ਅਪ੍ਰੈਲ 1910 ਨੂੰ ਜਨਮੇ ਸ਼੍ਰੀ ਹਰੀਸ਼ੰਕਰ ਬ੍ਰਹਮਾ ਨੂੰ 25 ਅਗਸਤ 2010 ਨੂੰ ਚੋਣ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਸੀ। ਉਹ 30 ਅਪ੍ਰੈਲ 2010 ਨੂੰ ਬਿਜਲੀ ਸਕੱਤਰ ਦੇ ਰੂਪ ਵਿਚ ਰਿਟਾਇਰਡ ਹੋਏ ਸਨ।
ਪ੍ਰੇਮ ਪ੍ਰਸੰਗਾਂ ਕਾਰਨ 9ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ
NEXT STORY