ਨਵੀਂ ਦਿੱਲੀ- ਆਸਟ੍ਰੇਲੀਆ ਦੇ ਵਿਸਫੋਟਕ ਬੱਲੇਬਾਜ਼ ਡੇਵਿਡ ਵਾਰਨਰ ਨੇ ਬੱਚਿਆਂ ਲਈ 'ਕਾਬੂਮ ਕਿਡ' ਨਾਂ ਨਾਲ ਕਿਤਾਬਾਂ ਦੀ ਇਕ ਸੀਰੀਜ਼ ਤਿਆਰ ਕੀਤੀ ਹੈ ਜਿਸ 'ਚ 'ਡੇਵੀ ਵਾਰਨਰ' ਨਾਮਕ ਕ੍ਰਿਕਟ ਦੇ ਦੀਵਾਨੇ ਸਕੂਲੀ ਬੱਚੇ ਦੇ ਕਾਰਨਾਮਿਆਂ ਦਾ ਵਰਣਨ ਕੀਤਾ ਹੈ।
'ਕਾਬੂਮ ਕਿਡ' ਸੀਰੀਜ਼ 'ਚ 4 ਪੁਸਤਕਾਂ ਹਨ। ਇਨ੍ਹਾਂ ਦੇ ਨਾਂ ਹਨ 'ਦੀ ਬਿੱਗ ਸਵਿਚ', 'ਪਲੇਇੰਗ ਅੱਪ', 'ਕੀਪ ਇਟ ਡਾਊਨ' ਅਤੇ 'ਹਿੱਟ ਫਾਰਮ ਸਿਕਸ'। ਇਨ੍ਹਾਂ 'ਚੋਂ ਹਰੇਕ ਕਿਤਾਬ ਦੀ ਕੀਮਤ 199 ਰੁਪਏ ਹੈ। ਵਾਰਨਰ ਨੇ ਜੇਏਸ ਬਲੈਕ ਦੇ ਨਾਲ ਮਿਲ ਕੇ 7 ਤੋਂ 12 ਸਾਲ ਦੇ ਬੱਚਿਆਂ ਲਈ ਇਹ ਕਿਤਾਬਾਂ ਲਿਖੀਆਂ ਹਨ। ਜੂਲਸ ਫੈਬਰ ਨੇ ਇਸ ਦੇ ਚਿੱਤਰ ਬਣਾਏ ਹਨ।
ਕ੍ਰਿਕਟ ਮੈਚ ਦੌਰਾਨ ਗੇਲ ਨੇ ਖੇਡਿਆ ਫੁੱਟਬਾਲ, ਵਿਰੋਧੀ ਨੇ ਵੀ ਕੀਤੀ ਨਕਲ (ਵੀਡੀਓ)
NEXT STORY