ਕ੍ਰਿਸ ਗੇਲ ਨੂੰ ਤੁਸੀਂ ਵੱਡੀਆਂ-ਵੱਡੀਆਂ ਹਿੱਟਾਂ ਲਗਾਉਂਦੇ ਦੇਖਿਆ ਹੀ ਹੋਵੇਗਾ ਪਰ ਗੇਲ ਦੇ ਇਕ ਹੋਰ ਹੁਨਰ ਤੋਂ ਤੁਸੀਂ ਅਨਜਾਣ ਹੋਵੋਗੇ। ਜਿਵੇਂ ਗੇਲ ਨੇ ਗੰਗਨਮ ਸਟਾਈਲ 'ਚ ਡਾਂਸ ਕਰਕੇ ਸੁਰਖ਼ੀਆਂ ਬਟੋਰੀਆਂ ਸਨ, ਉਸੇ ਤਰ੍ਹਾਂ ਗੇਲ ਨੇ ਪੈਰਾਂ ਨਾਲ ਕ੍ਰਿਕਟ ਦੀ ਗੇਂਦ ਨਾਲ ਫੁੱਟਬਾਲ ਖੇਡ ਕੇ, ਆਪਣੇ ਅੰਦਰ ਲੁਕੇ ਹੁਨਰ ਨੂੰ ਸਾਹਮਣੇ ਲਿਆਂਦਾ।
ਆਸਟ੍ਰੇਲੀਆ ਨਾਲ ਇਕ ਟੈਸਟ ਮੈਚ ਦੌਰਾਨ ਕ੍ਰਿਸ ਗੇਲ ਨੇ ਫੀਲਡਿੰਗ ਕਰਦਿਆਂ ਪੈਰਾਂ ਨਾਲ ਆਪਣਾ ਫੁੱਟਬਾਲ ਹੁਨਰ ਦਿਖਾਇਆ, ਇਸ ਤੋਂ ਬਾਅਦ ਇਕ ਹੋਰ ਮਜ਼ੇਦਾਰ ਘਟਨਾ ਹੋਈ, ਜਦੋਂ ਕ੍ਰਿਸ ਗੇਲ ਬੱਲੇਬਾਜ਼ੀ ਕਰਨ ਲਈ ਉਤਰਿਆ ਤਾਂ ਆਸਟ੍ਰੇਲੀਅਨ ਗੇਂਦਬਾਜ਼ ਡਗ ਬੋਲਿੰਗਰ ਨੇ ਗੇਲ ਦੇ ਸਾਹਮਣੇ ਉਸ ਦੇ ਕਾਰਨਾਮੇ ਦੀ ਨਕਲ ਕੀਤੀ। ਹਾਲਾਂਕਿ ਬੋਲਿੰਗਰ ਤੋਂ ਓਨੀ ਗੱਲ ਨਹੀਂ ਬਣੀ ਜਿੰਨੀ ਗੇਲ ਨੇ ਪੈਰਾਂ ਨਾਲ ਫੁੱਟਬਾਲ ਖੇਡ ਕੇ ਦਿਖਾਈ। ਤੁਸੀਂ ਵੀ ਦੇਖੋ ਵੀਡੀਓ 'ਚ ਗੇਲ ਦਾ ਲਾਜਵਾਬ ਹੁਨਰ ਤੇ ਬੋਲਿੰਗਰ ਦੀ ਮਾੜੀ ਨਕਲ -
ਰੋਨਾਲਡੋ ਨੇ ਮੈਸੀ ਨੂੰ ਆਪਣੇ ਪੁੱਤਰ ਨਾਲ ਮਿਲਾਇਆ (ਵੀਡੀਓ)
NEXT STORY