ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਆਸ਼ੂਤੋਸ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੀ ਰਹੀ ਕਿਰਨ ਬੇਦੀ ਅਤੇ ਸ਼ਾਜ਼ੀਆ ਇਲਮੀ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਪਾਰਟੀ ਕੋਲ ਲੀਡਰਸ਼ਿਪ ਦਾ ਗੰਭੀਰ ਸੰਕਟ ਹੈ। ਸ਼੍ਰੀ ਆਸ਼ੂਤੋਸ਼ ਨੇ ਕਿਹਾ,''ਭਾਜਪਾ ਨੂੰ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੀ ਰਹੀ ਕਿਰਨ ਬੇਦੀ ਅਤੇ ਸ਼ਾਜ਼ੀਆ ਇਲਮੀ ਦੀ ਲੋੜ ਕਿਉਂ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਪਾਰਟੀ 'ਚ ਲੀਡਰਸ਼ਿਪ ਦੀ ਬਹੁਤ ਕਮੀ ਹੈ।
ਕਿਰਨ ਜੀ ਨੇ ਧਰਨਾ ਦਿੱਤਾ ਸੀ ਤਾਂ ਕੀ ਭਾਜਪਾ ਅਤੇ ਮੋਦੀ ਜੀ ਨੇ ਧਰਨਿਆਂ ਬਾਰੇ ਉਨ੍ਹਾਂ ਦੀ ਧਾਰਨਾ ਬਦਲ ਦਿੱਤੀ ਹੈ। ਭਾਜਪਾ ਅਰਵਿੰਦ ਕੇਜਰੀਵਾਲ ਦੀ ਵੀ ਟੀਮ ਬਣ ਗਈ ਹੈ।'' ਜ਼ਿਕਰਯੋਗ ਹੈ ਕਿ ਜਨ ਲੋਕਪਾਲ ਅੰਦੋਲਨ 'ਚ ਸ਼੍ਰੀ ਕੇਜਰੀਵਾਲ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਵਾਲੀ ਭਾਰਤੀ ਪੁਲਸ ਸੇਵਾ ਦੀ ਪਹਿਲੀ ਮਹਿਲਾ ਅਧਿਕਾਰੀ ਕਿਰਨ ਬੇਦੀ ਨੇ ਵੀਰਵਾਰ ਨੂੰ ਭਾਜਪਾ ਦਾ ਦਾਮਨ ਫੜ ਲਿਆ ਸੀ ਜਦੋਂ ਕਿ 'ਆਪ' ਦੀ ਨੇਤਾ ਰਹੀਂ ਸ਼ਾਜ਼ੀਆ ਇਲਮੀ ਦੇ ਸ਼ੁੱਕਰਵਾਰ ਨੂੰ ਭਾਜਪਾ 'ਚ ਸ਼ਾਮਲ ਹੋਣ ਦੀ ਆਸ ਹੈ।
ਕੇਜਰੀਵਾਲ ਵਿਰੁੱਧ ਚੋਣ ਲੜਨ ਲਈ ਤਿਆਰ ਕਿਰਨ ਬੇਦੀ
NEXT STORY