ਮੁੰਬਈ- ਸ਼ਿਵ ਸੈਨਾ ਚਾਹੁੰਦੀ ਹੈ ਕਿ ਇੰਟਰਨੈੱਟ ਸਰਚ ਇੰਜਣ ਗੂਗਲ ਵੱਲੋਂ ਪਾਰਟੀ ਦੇ ਸੰਸਥਾਪਕ ਬਾਲ ਠਾਕਰੇ 'ਤੇ ਡੂਡਲ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੀ 23 ਜਨਵਰੀ ਨੂੰ 89ਵੀਂ ਜਯੰਤੀ ਹੈ। ਇਸ ਮਾਮਲੇ 'ਚ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਪਹਿਲਾਂ ਹੀ ਕੰਪਨੀ ਨੂੰ ਪੱਤਰ ਲਿਖ ਦਿੱਤਾ ਹੈ, ਜਦੋਂ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਇਸ ਸੰਬੰਧ 'ਚ ਧਿਆਨ ਅਤੇ ਸਹਿਯੋਗ ਦੇਣ ਦੀ ਅਪੀਲ ਉਹ ਕਰ ਚੁੱਕੇ ਹਨ।
ਦੱਖਣ ਮੱਧ ਮੁੰਬਈ ਤੋਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਾਹੁਲ ਸ਼ੇਵਲੇ ਨੇ 6 ਜਨਵਰੀ ਨੂੰ ਗੂਗਲ ਨੂੰ ਪੱਤਰ ਲਿਖਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਕੰਪਨੀ ਵੱਲੋਂ ਸਮੇਂ-ਸਮੇਂ 'ਤੇ ਗੂਗਲ ਡੂਡਲ ਦੇ ਮਾਧਿਅਮ ਨਾਲ ਮਹਾਪੁਰਸ਼ਾਂ ਅਤੇ ਸੈਲੀਬ੍ਰਿਟੀਜ਼ ਦੇ ਪ੍ਰਤੀ ਸਨਮਾਨ ਪ੍ਰਗਟ ਕਰਦਾ ਹੈ, ਠੀਕ ਉਸੇ ਤਰ੍ਹਾਂ ਬਾਲ ਠਾਕਰੇ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇ। ਇਸ ਦੇ 2 ਦਿਨਾਂ ਬਾਅਦ ਸ਼ੇਵਲੇ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਾਂ ਤੋਂ ਪੱਤਰ ਲਿਖਦੇ ਹੋਏ ਦਿੱਲੀ ਸਥਿਤ ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਵੀ ਇਸ ਮਾਮਲੇ 'ਚ ਮਦਦ ਦੇਣ ਦੀ ਅਪੀਲ ਕੀਤੀ ਹੈ।
ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਬੋਲੀ ਸ਼ਾਜ਼ੀਆ...
NEXT STORY